International

ਅਮਰੀਕਾ ਯੂਕਰੇਨ ਨੂੰ ਦੇਵੇਗਾ ਹੱਥਿ ਆਰ : ਜੋਅ ਬਾਈਡਨ

ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਵਿਚਾਲੇ ਜੰ ਗ ਲਗਤਾਰ ਜਾਰੀ ਹੈ। ਰੂਸ ਯੂਕਰੇਨ ਦੇ ਸ਼ਹਿਰਾਂ ‘ਤ ਮਿਜ਼ਾਈ ਲੀ ਹ ਮਲੇ ਲਗਾਤਾਰ ਕਰ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ਨੂੰ ਇੱਕ ਅਰਬ ਡਾੱਲਰ ਦੇ ਹੱਥਿ ਆਰ ਦੇਣ ਦਾ ਐਲਾਨ ਕੀਤਾ ਹੈ। ਉਨਾਂ ਨੇ ਕਿਹਾ ਕਿ ਇਸ ਪੈਕੇਜ ਵਿੱਚ 800 ਐਂਟੀ ਏਅਰਕ੍ਰਾਫਟ ਸਿਸਟਮ ਸ਼ਾਮਲ ਹੋਣਗੇ, ਤਾਂ ਕਿ ਯੂਕਰੇਨੀ ਫੌਜ ਆਪਣੇ ਦੇਸ਼ ਦੀ ਜਨਤਾ ਉੱਤੇ ਹ ਮਲਾ ਕਰ ਰਹੀ ਰੂਸੀ ਹਵਾਈ ਫੌਜ ਨੂੰ ਰੋਕ ਸਕੇ ਅਤੇ ਯੂਕਰੇਨੀ ਫੌਜ ਆਪਣੇ ਏਅਰਸਪੇਸ ਦੀ ਰੱਖਾ ਕਰ ਸਕੇ।

ਬਾਈਡਨ ਨੇ ਕਿਹਾ ਕਿ ਇਹ ਹੱਥਿ ਆਰ ਸਿੱਧੇ ਤੌਰ ‘ਤੇ ਅਮਰੀਕੀ ਰੱਖਿਆ ਵਿਭਾਗ ਤੋਂ ਯੂਕਰੇਨੀ  ਫੌਜ ਨੂੰ ਦਿੱਤੇ ਜਾਣਗੇ। ਜਦੋਂ ਜੋ ਬਿਡੇਨ ਨੂੰ ਪੁਤਿਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਤਿਨ ਜੰਗੀ ਅਪਰਾਧੀ ਹੈ। ਉਨਾਂ ਨੇ ਕਿਹਾ ਕਿ ਪੁਤਿਨ ਯੂਕਰੇਨੀ ਲੋਕਾਂ ਦੇ ਖਿਲਾ ਫ ਕੀਤੇ ਗਏ ਅੱਤਿ ਆਚਾਰਾਂ ਲਈ ਜਵਾਬਦੇਹੀ ਤੋਂ ਬਚ ਨਹੀਂ ਸਕਦੇ।