International

ਰੂਸ ਅਤੇ ਯੂਕਰੇਨ ਦੀ ਜੰ ਗ ਕਾਰਨ ਵੱਧ ਸਕਦੀ ਹੈ ਗਰੀਬੀ

‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹ ਮਲੇ ਦਾ ਅਸਰ ਪੂਰੀ ਦੁਨੀਆ ਉੱਤੇ ਪੈ ਰਿਹਾ ਹੈ। 24 ਪਰਵਰੀ ਨੂੰ ਜਦੋਂ ਰੂਸ ਨੇ ਯੂਰਕੇਨ ‘ਤੇ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਉਰਜਾ ਅਤੇ ਖਾਣੇ ਦੀਆਂ ਵਸਤਾਂ ਵਿੱਚ ਕਾਫੀ ਉਛਾਲ ਆਇਆ ਹੈ। ਇਸੇ ਦੌਰਾਨ ਅਮਰੀਕੀ ਥਿੰਕ ਟੈਂਕ ਸੈਂਟਰ ਫਾਰ ਡਿਵਲਪਮੈਂਟ(ਸੀਜੀਡੀ) ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕੀਮਤਾਂ ਵਿੱਚ ਉਛਾਲ ਦਾ ਪੈਮਾਨਾ ਦੁਨੀਆ ਭਰ ਦੇ ਲਗਭਗ 4 ਕਰੋੜ ਲੋਕਾਂ ਨੂੰ ਗਰੀਬੀ  ਰੇਖਾ ਵੱਲ ਧੱਕ ਸਕਦਾ ਹੈ। ਸੀਜੀਡੀ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਦੁਨੀਆ ਦੀ 29% ਕਣਕ ਪੈਦਾ ਕਰਦੇ ਹਨ। ਸੰਸਾਰ ਵਿੱਚ ਪੈਦਾ ਕੀਤੀ ਕੁੱਲ ਖਾਦ ਦਾ ਛੇਵਾਂ ਹਿੱਸਾ ਰੂਸ ਅਤੇ ਬੇਲਾਰੂਸ ਤੋਂ ਆਉਂਦਾ ਹੈ।ਸੀਜੀਡੀ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਹੋਣ ਵਾਲੀ ਮਹਿਗਾਈ ਦੀ ਮਾਰ ਆਮ ਲੋਕਾਂ ਨੂੰ ਸਹਿਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਜੰਗ ਦੇ ਕਾਰਨ ਹਰ ਚੀਜ਼ ਦੀ ਕੀਮਤ ‘ਤੇ ਅਸਰ ਪਿਆ ਹੈ।

ਥਿੰਕ ਟੈਂਕ ਦਾ ਕਹਿਣਾ ਹੈ ਕਿ ਜੰਗ ਦੌਰਾਨ ਹੋਈ ਮਹਿੰਗਾਈ ਦਾ ਅਸਰ ਵਿਆਪਕ ਤੌਰ ‘ਤੇ ਮਹਿਸੂਸ ਕੀਤਾ ਜਾਵੇਗਾ ਪਰ ਗਰੀਬ ਦੇਸ਼ਾਂ ‘ਤੇ ਇਸਦਾ ਜ਼ਿਆਦਾ ਅਸਰ ਪਵੇਗਾ। ਸੀਜੀਡੀ ਨੇ ਕਿਹਾ ਕਿ G-20 ਸਮੇਤ ਅਨਾਜ ਉਤਪਾਦਕਾਂ ਨੂੰ ਆਪਣੇ ਬਾਜ਼ਾਰਾਂ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ‘ਤੇ ਕੋਈ ਪਾਬੰਦੀਆਂ ਨਹੀਂ ਲਗਾਉਣੀਆਂ ਚਾਹੀਦੀਆਂ । ਇਸ ਦੌਰਾਨ, ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮਾਨਵਤਾਵਾਦੀ ਲੋੜਾਂ ਲਈ ਜਲਦੀ ਕੰਮ ਕਰਨਾ ਚਾਹੀਦਾ ਹੈ।