‘ਦ ਖ਼ਾਲਸ ਬਿਊਰੋ :- ਸਿੱਖ ਕੌਮ ਜਿੱਥੇ ਆਪਣੀ ਵੱਖਰੀ ਪਹਿਚਾਣ ਤੇ ਸ਼ਾਨ ਨਾਲ ਜਾਣੀ ਜਾਂਦੀ ਹੈ ਉੱਥੇ ਹੀ ਵਿਦੇਸ਼ਾਂ ‘ਚ ਵੀ ਸਿੱਖਾਂ ਨੇ ਆਪਣੇ ਨਾਂ ਦੇ ਝੰਡੇ ਗੱਡੇ ਹੋਏ ਹਨ। ਤੇ ਇੱਸ ਦੀ ਵੱਡੀ ਮਿਸਾਲ ਸੈਕਿੰਡ ਲੈਫਟੀਨੈਂਟ ਅਨਮੋਲ ਨਾਰੰਗ ਜੋ ਕਿ ਵੈਸਟ ਪੁਆਇੰਟ ਵਿੱਚ ਸਥਿਤ ਯੂਐਸ ਮਿਲਟਰੀ ਅਕੈਡਮੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕਰਕੇ ਇਤਿਹਾਸ ਬਣਾਉਣ ਵਾਲੀ ਪਹਿਲੀ ਸਿੱਖ ਮਹਿਲਾ ਹੋਵੇਗੀ। ਸਥਾਨਕ ਸਮੇਂ ਮੁਤਾਬਿਕ ਸ਼ਨੀਵਾਰ ਦੇਰ ਸ਼ਾਮ ਹੋਣ ਵਾਲੇ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਅਤੇ ਇਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਮੌਜੂਦ ਰਹਿਣਗੇ।

ਅਨਮੋਲ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ ਤੇ ਉਸ ਦਾ ਪਾਲਣ ਪੋਸ਼ਣ ਜੋਰਜੀਆ ਦੇ ਰੋਜ਼ਵੈੱਲ ਵਿੱਚ ਹੋਇਆ। ਨਾਰੰਗ ਨੇ ਜੋਰਜੀਆ ਇੰਸਟੀਚਿਊਟ ਆਫ਼ ਟੈਕਨੋਲੋਜੀ ਤੋਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਵੈਸਟ ਪੁਆਇੰਟ ਚਲੀ ਗਈ ਜਿੱਥੇ ਉਸ ਨੇ ਪਰਮਾਣੂ ਇੰਜੀਨੀਅਰਿੰਗ ‘ਚ ਬੈਚਲਰ ਦੀ ਡਿਗਰੀ ਹਾਸਲ ਕਰੇਗੀ। ਉਹ ਹਵਾਈ ਰੱਖਿਆ ਪ੍ਰਣਾਲੀ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।

ਨਿਊਯਾਰਕ ਸਥਿਤ ਇੱਕ ਗੈਰ-ਮੁਨਾਫਾ ਸੰਗਠਨ ਸਿੱਖ ਕੋਲੀਸ਼ਨ ਵਲੋਂ ਨਾਰੰਗ ਨੂੰ ਪੁੱਛੇ ਜਾਣ ‘ਤੇ ਉਸ ਨੇ ਕਿਹਾ, ” ਮੈਂ ਬਹੁਤ ਉਤਸ਼ਾਹਿਤ ਹਾਂ ਕਿ ਵੈਸਟ ਪੁਆਇੰਟ ਤੋਂ ਗ੍ਰੈਜੂਏਟ ਹੋਣ ਦਾ ਮੇਰਾ ਸੁਪਨਾ ਪੂਰਾ ਹੋ ਜਾਵੇਗਾ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ” ਮੇਰਾ ਭਰੋਸਾ ਜੋਰਜੀਆ ਵਿੱਚ ਮੇਰੇ ਸਿੱਖ ਭਾਈਚਾਰੇ ਨੇ ਮੇਰੇ ‘ਚ ਵਿਖਾਇਆ ਹੈ ਤੇ ਜੋ ਸਮਰਥਨ ਤੇ ਹੌਂਸਲਾ ਮੈਨੂੰ ਦਿੱਤਾ ਗਿਆ ਹੈ, ਉਹ ਮੇਰੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ।

ਮੈਂ ਹੈਰਾਨ ਹਾਂ ਕਿ ਇਸ ਮੁਕਾਮ ‘ਤੇ ਪਹੁੰਚ ਕੇ, ਮੈਂ ਹੋਰ ਸਿੱਖ ਅਮਰੀਕੀਆਂ ਨੂੰ ਦਿਖਾ ਰਹੀ ਹਾਂ ਕਿ ਕਿਸੇ ਵੀ ਵਿਅਕਤੀ ਲਈ ਆਪਣੇ ਕੈਰੀਅਰ ਵਿੱਚ ਕੋਈ ਵੀ ਰਾਹ ਚੁਣਨਾ ਸੰਭਵ ਹੈ। “

ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਨਾਰੰਗ ਓਕਲਾਹੋਮਾ ਵਿੱਚ ਮੁਢਲੇ ਅਧਿਕਾਰੀ ਲੀਡਰਸ਼ਿਪ ਦਾ ਕੋਰਸ ਪੂਰਾ ਕਰੇਗੀ ਤੇ ਫਿਰ ਜਨਵਰੀ ਵਿੱਚ ਉਸ ਨੂੰ ਜਾਪਾਨ ਦੇ ਓਕੀਨਾਵਾ ਵਿੱਚ ਪਹਿਲੀ ਤਾਇਨਾਤੀ ਲਈ ਭੇਜਿਆ ਜਾਵੇਗਾ।