‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਸਥਾਨਕ ਟਰੈਫਿਕ ਪੁਲੀਸ ਨੇ ਸਰਕਾਰ ਵੱਲੋਂ ਹੁਣ ਬਣਾਏ ਨਿਯਮ ਨੂੰ ਨਾ ਮੰਨਣ ਵਾਲੀਆਂ ਬੱਸਾਂ ਨੂੰ ਹੱਥ ਪਾ ਲਿਆ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੀ ਬੱਸ ਦਾ ਵੀ ਚਲਾਨ ਕੱਟ ਦਿੱਤਾ ਗਿਆ। ਇਹ ਬੱਸ ਜਦੋਂ ਰੋਜ਼ ਗਾਰਡਨ ਕੋਲ ਪੁੱਜੀ ਤਾਂ ਟਰੈਫਿਕ ਪੁਲੀਸ ਨੇ ਕੋਵਿਡ-19 ‘ਚ ਬਣਾਏ ਗਏ ਨਿਯਮਾਂ ਨੂੰ ਤੋੜਨ ਦਾ ਤਰਕ ਦਿੰਦਿਆਂ ਬੱਸ ਦਾ ਚਲਾਨ ਕੱਟ ਦਿੱਤਾ।

ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਬੱਸ ਚਾਲਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ ਪਰ ਇਸ ਬੱਸ ਵਿੱਚ ਕੋਵਿਡ ਨਿਯਮਾਂ ਦੇ ਉਲਟ ਵੱਧ ਸਵਾਰੀਆਂ ਸਫ਼ਰ ਕਰ ਰਹੀਆਂ ਸਨ। ਉੱਧਰ, ਬੱਸ ਸਟਾਫ ਨੇ ਦੱਸਿਆ ਕਿ ਉਸ ਸਮੇਂ ਨਿੱਜੀ ਕੰਪਨੀਆਂ ਦੀਆਂ ਹੋਰ ਬੱਸਾਂ ਵੀ ਲੰਘ ਰਹੀਆਂ ਸਨ ਪਰ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।

Comments are closed.