International

ਅਮਰੀਕਾ ਨੇ ਰੂਸੀ ਗੈਸ ਅਤੇ ਤੇਲ ਦੀ ਦਰਾਮਦ ‘ਤੇ ਲਗਾਈ ਰੋਕ

‘ਦ ਖ਼ਾਲਸ ਬਿਊਰੋ : ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਰੂਸ ਵੱਲੋਂ ਯੁਕਰੇਨ ’ਤੇ ਕੀਤੇ ਗਏ ਹਮਲੇ ਨੂੰ ਵੇਖਦਿਆਂ ਲਗਾਈ ਗਈ ਹੈ।
ਬਾਇਡਨ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਰੂਸ ਦੀ ਆਰਥਿਕਤਾ ਨੂੰ ਡੂੰਘੀ ਸੱਟ ਵੱਜੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਰੂਸ ਤੋਂ ਤੇਲ, ਗੈਸ ਤੇ ਐਨਰਜੀ ਦੀਆਂ ਸਾਰੀਆਂ ਦਰਾਮਦ ’ਤੇ ਪਾਬੰਦੀ ਲਗਾ ਰਹੇ ਹਾਂ, ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਨਾਲ ਅਮਰੀਕੀਆਂ ਲਈ ਵੀ ਲਾਗਤ ਵਧੇਗੀ । ਬਾਈਡਨ ਨੇ ਇਹ ਵੀ ਕਿਹਾ ਹੈ ਕਿ ਹੁਣ ਰੂਸ ਦਾ ਤੇਲ ਅਮਰੀਕਾ ਦੀਆਂ ਬੰਦਰਗਾਹਾਂ ’ਤੇ ਨਹੀਂ ਆਵੇਗਾ ਅਤੇ ਅਮਰੀਕੀ ਲੋਕ ਪੁਨੀਤ ਦੀ ਜੰਗੀ  ਮਸ਼ੀਨ ਨੂੰ ਵੱਡੀ ਸੱਟ ਮਾਰਨਗੇ।