Punjab

ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਕੋਈ ਖਾਸ ਉਮੀਦ ਨਹੀਂ:ਸਿਰਸਾ

‘ਦ ਖ਼ਾਲਸ ਬਿਊਰੋ : ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਗੇ ਚੱਲ ਰਹੇ ਮੋਰਚੇ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੱਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਵਾਦਤ ਕਿਤਾਬਾਂ ਤੇ ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ ਕਮੇਟੀ ਨੇ ਐਮਐਸ ਮਾਨ ਦੀ ਵਿਵਾਦਤ ਕਿਤਾਬ ਬਾਰੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੋਂਪੀ ਹੈ ।ਇਸ ਸੰਬੰਧੀ  ਸਵਾਲ ਪੁੱਛੇ ਜਾਣ ਤੇ ਜਥੇਦਾਰ ਸਿਰਸਾ ਨੇ ਕਿਹਾ ਕਿ ਇੰਨੇ ਸਾਲ ਬੀਤ ਜਾਣ ਮਗਰੋਂ ਜਦ ਕੁੱਝ ਨੀ ਹੋਇਆ ਤਾਂ ਹੁੱਣ ਵੀ ਉਹਨਾਂ ਨੂੰ ਕੋਈ ਖਾਸ ਉਮੀਦ ਨਹੀਂ ਹੈ। ਉਹਨਾਂ ਇਹ ਵੀ ਦਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੀ ਉਹਨਾਂ ਕੋਲ ਆਏ ਸਾ ਤੇ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਮੇਂ ਦੀ ਮੰਗ ਕੀਤੀ ਹੈ ਤੇ ਇਹ ਭਰੋਸਾ ਦਿਤਾ ਹੈ ਕਿ ਜਲਦ ਹੀ ਇਸ ਮਾਮਲੇ ਸੰਬੰਧੀ ਇਨਸਾਫ਼ ਕੀਤਾ ਜਾਵੇਗਾ। ਅਗਲੇ  ਕਦਮ ਸੰਬੰਧੀ ਸਵਾਲ ਪੁੱਛੇ ਜਾਣ ਤੇ ਜਥੇਦਾਰ ਸਿਰਸਾ ਨੇ ਕਿਹਾ ਕਿ 15 ਮਾਰਚ ਨੂੰ ਧਰਨੇ ਵਾਲੀ ਥਾਂ ਤੇ ਇੱਕ ਭਰਵਾਂ ਇੱਕਠ ਕੀਤਾ ਜਾ ਰਿਹਾ ਹੈ,ਜਿਸ ਵਿੱਚ ਪੂਰੇ ਪੰਜਾਬ ਦੇ ਨਾਲ-ਨਾਲ ਹੋਰਾਂ ਸੂਬਿਆਂ  ਤੋਂ ਵੀ ਲੋਕ ਆਉਣਗੇ।