ਬਿਊਰੋ ਰਿਪੋਰਟ : ਸੰਘ ਲੋਕ ਸੇਵਾ ਅਯੋਗ(UPSC) ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਨੂੰ ਤੁਸੀਂ upsc.gov.in ਦੀ ਵੈੱਬਸਾਈਟ ‘ਤੇ ਜਾਕੇ ਵੀ ਵੇਖ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪਹਿਲੀ ਟਾਪ 4 ਪੋਜੀਸ਼ਨ ‘ਤੇ ਕੁੜੀਆਂ ਰਹੀਆਂ, ਇਸ਼ਿਤਾ ਕਿਸ਼ੋਰ ਨੇ ਇਮਤਿਹਾਨ ਵਿੱਚ ਟਾਪ ਪੋਜੀਸ਼ਨ ਹਾਸਲ ਕੀਤੀ ਹੈ। ਦੂਜੇ ਨੰਬਰ ‘ਤੇ ਗਰਿਮਾ ਲੋਹਿਆ, ਤੀਜੇ ‘ਤੇ ਉਮਾ ਹਰਤਿ ਐੱਨ ਅਤੇ ਚੌਥੇ ‘ਤੇ ਸਮਰਤੀ ਮਿਸ਼ਰਾ ਰਹੀ ਹੈ,ਇਨ੍ਹਾਂ ਦੇ ਨੰਬਰਾਂ ਦਾ ਐਲਾਨ 15 ਦਿਨ ਬਾਅਦ ਕੀਤਾ ਜਾਵੇਗਾ ।
ਫਾਈਨਲ ਰਿਜ਼ਲਟ ਵਿੱਚ ਕੁੱਲ 933 ਵਿਦਿਆਰਥੀਆਂ ਦੀ ਚੋਣ ਹੋਈ ਹੈ। ਇਸ ਵਿੱਚ 345 ਉਮੀਦਵਾਰ ਜਨਰਲ, 99 EWS, 263 OBC, 154 SC ਅਤੇ 72 ST ਕੈਟਾਗਰੀ ਦੇ ਹਨ । 178 ਉਮੀਦਵਾਰਾਂ ਦੀ ਰਿਜ਼ਰਵ ਲਿਸਟ ਵੀ ਤਿਆਰ ਹੈ । IAS ਅਹੁਦੇ ਦੀ ਚੋਣ ਕਰਨ ਦੇ ਲਈ 180 ਉਮੀਦਵਾਰ ਸ਼ਾਰਟ ਲਿਸਟ ਕੀਤੇ ਗਏ ਹਨ।
ਚੋਣ ਕੀਤੇ ਗਏ ਟਾਪ 10 ਉਮੀਦਵਾਰਾਂ ਦੀ ਲਿਸਟ
1. ਇਸ਼ਿਤਾ ਕਿਸ਼ੋਰ
2. ਗਰਿਮਾ ਲੋਹਿਆ
3. ਉਮਾ ਹਰਤੀ ਐਨ
4. ਸਮਰਤੀ ਮਿਸ਼ਰਾ
5. ਮਯੂਰ ਹਜਾਰਿਕਾ
6. ਗਹਨਾ ਨਵਯਾ ਜੇਮਸ
7. ਵਸੀਮ ਅਹਿਮਦ
8. ਅਨਿਰੁੱਧ ਯਾਦਵ
9. ਕਨਿਕਾ ਗੋਇਲ
10. ਰਾਹੁਲ ਸ਼੍ਰੀਵਾਸਤਵ
1011 ਅਹੁਦਿਆਂ ਦੇ ਲਈ ਭਰਤੀ ਨਿਕਲੀ
UPSC ਨੇ 3 ਗੇੜ ਵਿੱਚ ਸਿਵਲ ਸੇਵਾ 2022 ਦੇ ਉਮੀਦਵਾਰਾਂ ਦਾ ਪਰਸਨਲ ਇੰਟਰਵਿਊ ਕੀਤਾ ਸੀ,ਜਿਸ ਦਾ ਤੀਜਾ ਅਤੇ ਫਾਈਨਲ ਫੇਜ 18 ਮਈ 2023 ਨੂੰ ਖਤਮ ਹੋਇਆ ਸੀ। UPSC ਵੱਲੋਂ ਐਲਾਨੀ ਸਿਵਲ ਸੇਵਾ ਮੇਨ 2022 ਨਤੀਜਿਆਂ ਦੇ ਮੁਤਾਬਕ ਸਿਵਲ ਸੇਵਾ ਸ਼ੁਰੂਆਤੀ ਅਤੇ ਮੁੱਖ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਤਕਰੀਬਨ 2,529 ਉਮੀਦਵਾਰਾਂ ਨੂੰ ਇੰਟਰਵਿਊ ਵਿੱਚ ਬੁਲਾਇਆ ਗਿਆ ਸੀ । UPSC ਨੇ ਸਿਵਲ ਸਰਵਿਸ ਪ੍ਰੀਖਿਆ 2022 ਦੇ ਤਹਿਤ IAS, IPS ਸਮੇਤ 1011 ਅਹੁਦਿਆਂ ‘ਤੇ ਭਰਤੀ ਕੱਢੀ ਸੀ ।
ਇਸ ਤਰ੍ਹਾਂ ਨਤੀਜ਼ੇ ਚੈੱਕ ਕਰੋ
ਆਫੀਸ਼ੀਅਲ ਵੈੱਬ ਸਾਈਟ upsc.gov.in ‘ਤੇ ਜਾਓ।
ਹੋਮ ਪੇਜ ‘ਤੇ ਲਿੰਕ ਨੂੰ ਕਲਿੱਕ ਕਰੋ , ਜਿਸ ਵਿੱਚ UPSC, CSE 2022 (ਅਖੀਰਲਾ ) ਲਿਖਿਆ ਹੋਵੇ।
ਹੁਣ ਸਕ੍ਰੀਨ ‘ਤੇ ਇੱਕ PDF ਫਾਈਲ ਖੁੱਲੇਗੀ ।
PDF ਫਾਈਲ ਵਿੱਚ UPSC ਸਿਵਲ ਸੇਵਾ ਮੇਨ ਫਾਈਨਲ ਰਿਜ਼ਲਟ 2022 ਹੋਵੇਗਾ।
ਮੈਰਿਟ ਲਿਸਟ ਡਾਊਨਲੋਡ ਕਰੋ ਅਤੇ ਵੇਖੋ ਨਤੀਜੇ