Punjab

ਬਰਨਾਲਾ ਵਿੱਚ ਪਿਉ ਅਤੇ ਪੁੱਤਰ ਨੇ ਧੀ ਨਾਲ ਕੀਤਾ ਇਹ ਮਾੜਾ ਸਲੂਕ !

ਬਰਨਾਲਾ : ਬਰਨਾਲਾ ਵਿੱਚ ਡਬਲ ਹਾਰਰ ਕਿਲਿੰਗ(Horror Killing Case) ਦੇ ਮਾਮਲੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ ਇੱਕ ਮੁੰਡਾ ਆਪਣੀ ਦੋਸਤ ਨੂੰ ਰਾਤ ਮਿਲਣ ਲਈ ਘਰ ਪਹੁੰਚਿਆ, ਜਿੱਥੇ ਤੇਜ਼ਧਾਰ ਹਥਿਆਰ ਦੇ ਨਾਲ ਕੁੜੀ ਦੇ ਪਿਤਾ ਅਤੇ ਭਰਾ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਧੀ ਨੂੰ ਵੀ ਨਹੀਂ ਬਖ਼ਸ਼ਿਆ। ਉਸ ਦਾ ਵੀ ਗਲ ਦਬਾਕੇ ਮਾਰ ਦਿੱਤਾ। ਪੁਲਿਸ ਨੇ ਪਿਉ ਪੁੱਤਰ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਸ ਐਂਗਲ ਨਾਲ ਹੋ ਰਹੀ ਹੈ ਜਾਂਚ

ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ, ਦੱਸਿਆ ਜਾ ਰਿਹਾ ਹੈ ਕੁੜੀ ਦੀ ਉਮਰ 25 ਸਾਲ ਸੀ ਜਦਕਿ ਮੁੰਡਾ 30 ਸਾਲ ਦਾ ਸੀ । ਪੁਲਿਸ ਨੇ ਮੌਕੇ ‘ਤੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਸਿਵਲ ਹਸਪਤਾਲ ਬਰਨਾਲਾ ਵਿੱਚ ਭੇਜ ਦਿੱਤਾ ਗਿਆ ਹੈ, ਡੀਐੱਸਪੀ (DSP) ਬਰਨਾਲਾ ਨੇ ਘਟਨਾ ਬਾਰੇ ਦੱਸ ਦੇ ਹੋਏ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਪ੍ਰੇਮ ਸਬੰਧਾਂ ਦਾ ਮਾਮਲਾ ਲੱਗ ਰਿਹਾ ਹੈ ।
ਪੁਲਿਸ ਮੁਤਾਬਕ ਪਿੰਡ ਠੀਕਰੀਵਾਲਾ ਵਿੱਚ ਕੁੜੀ ਦੇ ਘਰ ਬਾਹਰ ਮੁੰਡੇ ਦੀ ਮੰਜੀ ‘ਤੇ ਖੂਨ ਨਾਲ ਭਿੱਜੀ ਲਾਸ਼ ਮਿਲੀ, ਜਦਕਿ ਕੁੜੀ ਦੀ ਲਾਸ਼ ਘਰ ਦੇ ਅੰਦਰ ਹੀ ਬਰਾਮਦ ਕੀਤੀ ਗਈ। ਮ੍ਰਿਤਕ ਕੁੜੀ ਦੀ ਪਛਾਣ ਮਨਪ੍ਰੀਤ ਕੌਰ ਅਤੇ ਮੁੰਡੇ ਦੀ ਪਛਾਣ ਗੁਰਦੀਪ ਸਿੰਘ ਦੇ ਤੌਰ ‘ਤੇ ਹੋਈ ਹੈ। ਗੁਰਦੀਪ ਦੇ ਭਰਾ ਦੇ ਬਿਆਨਾਂ ‘ਤੇ ਕੁੜੀ ਦੇ ਪਿਤਾ ਭੋਲਾ ਸਿੰਘ ਅਤੇ ਭਰਾ ਸੁਖਬੀਰ ਸਿੰਘ ‘ਤੇ ਪੁਲਿਸ ਸਟੇਸ਼ਨ ਸਦਰ ਬਰਨਾਲਾ ਵਿੱਚ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ।