ਯੂਪੀਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੇ ਚੇਅਰਮੈਨ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸਤੀਫੇ ਤੋਂ ਬਾਅਦ ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ‘ਤੇ ਧਿਆਨ ਦੇਣਗੇ। ਉਨ੍ਹਾਂ 14 ਦਿਨ ਪਹਿਲਾਂ ਆਪਣਾ ਅਸਤੀਫਾ ਪ੍ਰਸੋਨਲ ਵਿਭਾਗ (ਡੀਓਪੀਟੀ) ਨੂੰ ਭੇਜ ਦਿੱਤਾ ਸੀ, ਇਸ ਬਾਰੇ ਜਾਣਕਾਰੀ ਅੱਜ 20 ਜੁਲਾਈ)ਨੂੰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਅਸਤੀਫਾ ਅਜੇ ਸਵੀਕਾਰ ਨਹੀਂ ਹੋਇਆ ਹੈ। ਉਨ੍ਹਾਂ ਦਾ ਕਾਰਜਕਾਲ ਮਈ 2029 ਤੱਕ ਸੀ। ਉਸਨੇ 16 ਮਈ 2023 ਨੂੰ UPSC ਚੇਅਰਮੈਨ ਵਜੋਂ ਸਹੁੰ ਚੁੱਕੀ ਸੀ।
ਰਾਜ ਸਭਾ ਮੈਂਬਰ ਨੇ ਕਿਹਾ- ਵਿਵਾਦਾਂ ਵਿਚਾਲੇ ਅਹੁਦੇ ਤੋਂ ਹਟਾਇਆ
ਅਸਤੀਫੇ ਦੀ ਜਾਣਕਾਰੀ ਆਉਣ ਤੋਂ ਬਾਅਦ ਮਨੋਜ ਸੋਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫਾ ਕਿਸੇ ਵੀ ਤਰ੍ਹਾਂ ਨਾਲ ਆਈਏਐਸ ਪੂਜਾ ਖੇੜਕਰ ਦੇ ਵਿਵਾਦਾਂ ਅਤੇ ਦੋਸ਼ਾਂ ਨਾਲ ਜੁੜਿਆ ਨਹੀਂ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਚੇਅਰਮੈਨ ਦੇ ਅਸਤੀਫੇ ‘ਤੇ ਕਿਹਾ ਹੈ ਕਿ ਉਨ੍ਹਾਂ ਨੂੰ ਯੂਪੀਐਸਸੀ ਨਾਲ ਜੁੜੇ ਵਿਵਾਦਾਂ ਦੇ ਵਿਚਕਾਰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਸੰਵਿਧਾਨਕ ਸੰਸਥਾ ਦੀ ਪਵਿੱਤਰਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ – UPSC ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ ਦੇ ਨਤੀਜੇ ਐਲਾਨੇ! ਰੋਲ ਨੰਬਰ ਅਨੁਸਾਰ ਜਾਰੀ ਕੀਤਾ ਗਿਆ ਨਤੀਜਾ