Punjab

UPI ਨੇ ਕੱਲ੍ਹ ਲੋਕਾਂ ਨੂੰ ਕੀਤਾ ਪਰੇਸ਼ਾਨ, ਬੰਦ ਰਹੀ ਸੇਵਾ

ਬਿਉਰੋ ਰਿਪੋਰਟ – ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਅੱਜ ਕੱਲ਼੍ਹ ਵੱਡੀ ਗਿਣਤੀ ਵਿਚ ਲੋਕ ਕਰ ਰਹੇ ਹਨ। ਪਰ ਕੱਲ੍ਹ ਇਸ ਨੇ ਕਈ ਲੋਕਾਂ ਨੂੰ ਢਾਈ ਘੰਟੇ ਤੱਕ ਤੰਗ ਕੀਤਾ ਕਿਉਂਕਿ ਇਸ ਦੀ ਸੇਵਾ ਕੱਲ੍ਹ ਢਾਈ ਘੰਟੇ ਤੱਕ ਬੰਦ ਰਹੀ। ਇਸ ਕਰਕੇ ਲੋਕਾਂ ਨੂੰ ਗੂਗਲ ਪੇ, ਫੋਨ ਪੇ ਅਤੇ ਪੇਟੀਐਮ ਵਰਗੀਆਂ ਐਪਾਂ ਰਾਹੀਂ ਪੈਸੇ ਟ੍ਰਾਂਸਫਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ 10 ਤੋਂ ਵੱਧ ਬੈਂਕਾਂ ਦੀਆਂ UPI ਅਤੇ ਨੈੱਟ ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਉਪਭੋਗਤਾ ਐਪ ਵਿੱਚ ਲੌਗਇਨ ਅਤੇ ਨੈੱਟ ਬੈਂਕਿੰਗ ਤੱਕ ਵੀ ਪਹੁੰਚ ਨਹੀਂ ਕਰ ਪਾ ਰਹੇ ਸਨ।ਇਸ ਤਕਨੀਕੀ ਖਰਾਬੀ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਡਾਊਨਡਿਟੇਟਰ ਦੇ ਅਨੁਸਾਰ ਉਪਭੋਗਤਾਵਾਂ ਨੂੰ ਬੁੱਧਵਾਰ ਸ਼ਾਮ 7 ਵਜੇ ਤੋਂ 9:30 ਵਜੇ ਦੇ ਵਿਚਕਾਰ UPI ਰਾਹੀਂ ਭੁਗਤਾਨ ਕਰਨ ਵਿੱਚ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ 23,000 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

ਇਹ ਵੀ ਪੜ੍ਹੋ – ਵਿਧਾਨ ਸਭਾ ‘ਚ ਅੱਜ ਹੋ ਸਕਦਾ ਹੰਗਾਮਾ, ਬਜਟ ‘ਤੇ ਹੋਵੇਗੀ ਚਰਚਾ