Others

ਹੁਣ ATM ਤੋਂ ਨਿਕਲਣਗੇ ਸਿੱਕੇ ! ਇਸ ਚੀਜ਼ ਦੀ ਕਰਨੀ ਹੋਵੇਗੀ ਵਰਤੋਂ !

Rbi cleared atm coin vending machine

ਬਿਉਰੋ ਰਿਪੋਰਟ : ਹੁਣ ਤੁਸੀਂ UPI ਦੇ ਜ਼ਰੀਏ ATM ਤੋਂ ਸਿੱਕੇ ਕੱਢ ਸਕੋਗੇ। RBI ਨੇ ਮਾਨੇਟਰਿੰਗ ਪਾਲਿਸੀ ਦੀ ਮੀਟਿੰਗ ਵਿੱਚ ਸਿੱਕਿਆਂ ਦੀ ਵੈਂਡਿੰਗ ਮਸ਼ੀਨ ਦਾ ਐਲਾਨ ਕਰ ਦਿੱਤਾ ਹੈ । RBI ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਉਨ੍ਹਾਂ ਦੀ ਯੋਜਨਾ QR ਕੋਰਡ ‘ਤੇ ਅਧਾਰਿਤ ਕੁਆਇਨ ਵੈਂਡਿੰਗ ਮਸ਼ੀਨ ਲਗਾਉਣ ਦੀ ਹੈ ।

RBI ਗਵਰਨਰ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਮਨਤਵ ਹੈ ਕਿ ਸਿੱਕਿਆਂ ਦੀ ਗਿਣਤੀ ਨੂੰ ਵਧਾਉਣਾ। ਰਿਜ਼ਰਵ ਬੈਂਕ ਇਹ ਪਹਿਲਾਂ ਦੇਸ਼ ਦੇ 12 ਸ਼ਹਿਰਾਂ ਵਿੱਚ ਸ਼ੁਰੂ ਕਰੇਗਾ । QR ਕੋਰਡ ਬੇਸ ਵੈਂਡਿੰਗ ਮਸ਼ੀਨਾਂ ਦੀ ਵਰਤੋਂ UPI ਦੇ ਜ਼ਰੀਏ ਕੀਤੀ ਜਾਵੇਗਾ,ਇਸ ਨਾਲ ਨੋਟ ਦੀ ਥਾਂ ਸਿੱਕੇ ਬਾਹਰ ਨਿਕਲਣਗੇ । ਇਨ੍ਹਾਂ ਕੁਆਇਨ ਵੈਂਡਿੰਗ ਮਸ਼ੀਨਾਂ ਤੋਂ ਕੋਈ ਵੀ ਗਾਹਕ ਆਪਣੀ UPI ਐੱਪ ਦੀ ਵਰਤੋਂ ਕਰਕੇ ਮਸ਼ੀਨ ਉੱਤੇ ਲੱਗੇ QR ਕੋਰਡ ਸਕੈਨ ਕਰਕੇ ਸਿੱਕੇ ਕੱਢ ਸਕਦਾ ਹੈ । ਜਿੰਨੀ ਕੀਮਤ ਦੇ ਸਿੱਕੇ ਗਾਹਕ ਕੱਢੇਗਾ,ਉਸ ਦੇ ਰਜਿਸਟਰਡ ਬੈਂਕ ਐਕਾਉਂਟ ਤੋਂ ਪੈਸੇ ਕੱਟ ਜਾਣਗੇ ।

ਰੈਪੋ ਰੇਟ ਵਿੱਚ 0.25% ਦਾ ਵਾਧਾ

RBI ਦੀ ਮਾਨੇਟਰੀ ਪਾਲਿਸੀ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਰੈਪੋ ਰੇਟ ਵਿੱਚ 0.25% ਦਾ ਵਾਧਾ ਕੀਤਾ ਗਿਆ ਹੈ । ਇਸ ਨਾਲ ਰੈਪੋ ਰੇਟ 6.25% ਤੋਂ ਵੱਧ ਕੇ 6.50% ਹੋ ਗਈ ਹੈ । ਯਾਨੀ ਹੋਮ ਲੋਨ ਤੋਂ ਲੈਕੇ ਆਟੋ ਅਤੇ ਪਰਸਨਲ ਲੋਨ ਸਭ ਮਹਿੰਗਾ ਹੋ ਜਾਵੇਗਾ। ਤੁਹਾਨੂੰ ਜ਼ਿਆਦਾ EMI ਦੇਣੀ ਹੋਵੇਗੀ । ਹਾਲਾਂਕਿ FD ‘ਤੇ ਹੁਣ ਜ਼ਿਆਦਾ ਵਿਆਜ ਮਿਲੇਗਾ । 1 ਅਗਸਤ 2018 ਦੇ ਬਾਅਦ ਰੈਪੋ ਰੇਟ ਵਿੱਚ ਸਭ ਤੋਂ ਉੱਚੀ ਦਰ ਹੈ ਤਾਂ ਰੈਪੋ ਰੇਟ 6.50% ਸੀ ।

6 ਵਾਰ ਵਿੱਚ 2.50% ਦਾ ਵਾਧਾ

ਮਾਨੇਟਰੀ ਪਾਲਿਸੀ ਦੀ ਮੀਟਿੰਗ ਹਰ 2 ਮਹੀਨੇ ਵਿੱਚ ਹੁੰਦੀ ਹੈ । ਇਸ ਵਿਤ ਸਾਲ ਵਿੱਚ ਪਹਿਲੀ ਮੀਟਿੰਗ ਅਪ੍ਰੈਲ ਵਿੱਚ ਹੋਈ ਸੀ । ਉਸ ਵੇਲੇ RBI ਨੇ ਰੈਪੋ ਰੇਟ ਨੂੰ 4% ਤੱਕ ਰੱਖਿਆ ਸੀ । ਪਰ RBI ਨੇ 2 ਅਤੇ 3 ਮਈ ਨੂੰ ਐਮਰਜੈਂਸੀ ਮੀਟਿੰਗ ਬੁਲਾਕੇ ਰੈਪੋ ਰੇਟ 0.40% ਵਧਾਕੇ 4.40% ਕਰ ਦਿੱਤਾ ਸੀ ।