The Khalas Tv Blog India ਯੂਪੀ ਦੇ ਸਾਬਕਾ ਸਿੱਖ ਮੰਤਰੀ ਨੇ ਪਤਨੀ ਨਾਲ ਚੁੱਕਿਆ ਇਹ ਕਦਮ !
India

ਯੂਪੀ ਦੇ ਸਾਬਕਾ ਸਿੱਖ ਮੰਤਰੀ ਨੇ ਪਤਨੀ ਨਾਲ ਚੁੱਕਿਆ ਇਹ ਕਦਮ !

ਬਿਊਰੋ ਰਿਪੋਰਟ : ਪੰਜਾਬੀ ਅਕਾਦਮੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਅਤੇ ਬੀਜੇਪੀ ਸਰਕਾਰ ਵਿੱਚ ਸਾਬਕਾ ਮੰਤਰੀ ਵਿੱਕੀ ਛਾਬੜਾ ਅਤੇ ਉਨ੍ਹਾਂ ਦੀ ਪਤਨੀ ਨੇ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਫਜਲਗੰਜ ਦੇ ਹਸਪਤਾਲ ਵਿੱਚ ਭਰਤੀ ਪਤੀ-ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਾਣਕਾਰੀ ਮਿਲਣ ਤੋਂ ਬਾਅਦ ਵਿਧਾਨਸਭਾ ਦੇ ਸਪੀਕਰ ਸਤੀਸ਼ ਮਹਾਨਾ ਉਨ੍ਹਾਂ ਨੂੰ ਵੇਖਣ ਦੇ ਲਈ ਪਹੁੰਚੇ ਹਨ ।

ਪਰਿਵਾਰਕ ਵਿਵਾਦ ਦੀ ਵਜ੍ਹਾ ਕਰਕੇ ਕਦਮ ਚੁੱਕਿਆ

ਘਟਨਾ ਫਜਲਗੰਜ ਥਾਣੇ ਅਧੀਨ ਆਉਂਦੇ ਇਲਾਕੇ ਦੀ ਹੈ । ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਵਿਵਾਦ ਦੀ ਵਜ੍ਹਾ ਕਰਕੇ ਦੋਵਾਂ ਨੇ ਕੀਟਨਾਸ਼ਕ ਦਵਾਈ ਖਾ ਲਈ ਹੈ । ਤਬੀਅਤ ਵਿਗੜਨ ਤੋਂ ਬਾਅਦ ਦੋਵਾਂ ਨੂੰ ਰੀਜੇਂਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਛਾਬੜਾ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਸੂਸਾਈਡ ਦੀ ਖ਼ਬਰ ਮਿਲਣ ਦੇ ਬਾਅਦ ਉਨ੍ਹਾਂ ਦੇ ਹਮਾਇਤੀ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚੇ ਹਨ।

Exit mobile version