India Religion

ਯੋਗੀ ਬਣਿਆ ‘ਭਗਵਾਨ’, ਮੰਦਿਰ ‘ਚ ਪੂਜਣ ਲੱਗੇ ਲੋਕ

‘ਦ ਖ਼ਾਲਸ ਬਿਊਰੋ : ਅਯੁੱਧਿਆ ਵਿੱਚ ਜਿੱਥੇ ਰਾਮ ਮੰਦਿਰ (Ram Mandir) ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਹੀ ਇੱਕ ਨੌਜਵਾਨ ਨੇ ਯੂਪੀ (UP) ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (CM Yogi Adityanath) ਦਾ ਮੰਦਰ ਬਣਾ ਕੇ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਹੈ। ਇਹ ਮੰਦਰ ਰਾਮ ਜਨਮ ਭੂਮੀ ਤੋਂ ਲਗਭਗ 25 ਕਿਲੋਮੀਟਰ ਦੂਰ ਪ੍ਰਯਾਗਰਾਜ ਹਾਈਵੇ ‘ਤੇ ਕਲਿਆਣ ਭਦਰਸਾ ਪਿੰਡ ਨੇੜੇ ਬਣਿਆ ਹੈ। ਜਿਸ ਦਿਨ ਰਾਮ ਮੰਦਰ ਦਾ ਭੂਮੀ ਪੂਜਨ ਹੋਇਆ ਸੀ, ਉਸੇ ਦਿਨ (5 ਅਗਸਤ 2020) ਨੂੰ ਇਸ ਪਿੰਡ ਵਿੱਚ ਹੀ ਮੁੱਖ ਮੰਤਰੀ ਯੋਗੀ ਦੇ ਮੰਦਰ ਦੀ ਨੀਂਹ ਰੱਖੀ ਗਈ ਸੀ।

ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਦੀ ਕਾਫੀ ਫੈਨ ਫਾਲੋਇੰਗ ਕਾਫੀ ਹੈ। ਇਸ ਮੰਦਿਰ ਵਿੱਚ ਰੋਜ਼ਾਨਾ ਪੂਜਾ ਕੀਤੀ ਜਾਂਦੀ ਹੈ। ਏਨਾ ਹੀ ਨਹੀਂ, ਇਹ ਸ਼ਰਧਾਲੂ ਆਪਣੇ ਆਪ ਨੂੰ ਸੀਐਮ ਯੋਗੀ ਦਾ ਪ੍ਰਚਾਰਕ ਦੱਸਦੇ ਹੋਏ ਉਨ੍ਹਾਂ ਲਈ ਗੀਤ ਵੀ ਲਿਖਦਾ ਹੈ ਅਤੇ ਗਾਉਂਦਾ ਹੈ।

ਇਸ ਮੰਦਿਰ ਵਿੱਚ ਧਨੁਸ਼ ਅਤੇ ਬਾਣ ਨਾਲ ਯੋਗੀ ਅਦਿੱਤਿਆਨਾਥ ਦੀ ਆਦਮ ਕੱਦ ਮੂਰਤੀ ਸਥਾਪਿਤ ਕੀਤੀ ਗਈ ਹੈ। ਇਸ ਮੂਰਤੀ ਨੂੰ ਭਗਵੇ ਰੰਗ ਵਿੱਚ ਰੰਗਿਆ ਗਿਆ ਹੈ। ਰੋਜ਼ਾਨਾ ਕੁਝ ਲੋਕ ਸਵੇਰੇ ਸ਼ਾਮ ਉਨ੍ਹਾਂ ਦੀ ਆਰਤੀ ਅਤੇ ਪੂਜਾ ਕਰਦੇ ਹਨ। ਪ੍ਰਭਾਕਰ ਮੌਰਿਆ ਨਾਂ ਦੇ ਇੱਕ ਸ਼ਖਸ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਹੈ ਅਤੇ ਇਸਦਾ ਨਾਂ ਸ਼੍ਰੀ ਯੋਗੀ ਮੰਦਿਰ ਰੱਖਿਆ ਹੈ।

ਖ਼ੁਦ ਨੂੰ ਯੋਗੀ ਪ੍ਰਚਾਰਕ ਦੱਸਣ ਵਾਲੇ ਪ੍ਰਭਾਕਰ ਨੇ ਇਸ ਮੰਦਿਰ ਵਿੱਚ ਨਾ ਸਿਰਫ਼ ਮੁੱਖ ਮੰਤਰੀ ਦੀ ਮੂਰਤੀ ਬਣਵਾਈ, ਸਗੋਂ ਪੂਜਾ ਅਤੇ ਭੋਗ ਦੀ ਵਿਵਸਥਾ ਵੀ ਕੀਤੀ। ਪ੍ਰਭਾਕਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਯੋਗੀ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਜਨ ਕਲਿਆਣ ਦੇ ਕੰਮ ਕੀਤੇ ਹਨ, ਉਨ੍ਹਾਂ ਨੂੰ ਦੇਵਤਾ ਵਰਗਾ ਸਥਾਨ ਮਿਲ ਗਿਆ ਹੈ।