The Khalas Tv Blog International ਮਾਸਟਰਕਾਰਡ ਦੇ ਸਾਬਕਾ CEO ਅਜੇ ਬੰਗਾ ਹੋਣਗੇ ਵਿਸ਼ਵ ਬੈਂਕ ਦੇ ਨਵੇਂ ਮੁਖੀ, ਰਾਸ਼ਟਰਪਤੀ ਬਾਇਡਨ ਨੇ ਕੀਤਾ ਐਲਾਨ
International

ਮਾਸਟਰਕਾਰਡ ਦੇ ਸਾਬਕਾ CEO ਅਜੇ ਬੰਗਾ ਹੋਣਗੇ ਵਿਸ਼ਵ ਬੈਂਕ ਦੇ ਨਵੇਂ ਮੁਖੀ, ਰਾਸ਼ਟਰਪਤੀ ਬਾਇਡਨ ਨੇ ਕੀਤਾ ਐਲਾਨ

United States, Ajay Banga , President of the World Bank

ਮਾਸਟਰਕਾਰਡ ਦੇ ਸਾਬਕਾ CEO ਅਜੈ ਬੰਗਾ ਹੋਣਗੇ ਵਿਸ਼ਵ ਬੈਂਕ ਦੇ ਨਵੇਂ ਮੁਖੀ, ਰਾਸ਼ਟਰਪਤੀ ਬਾਇਡਨ ਨੇ ਕੀਤਾ ਐਲਾਨ

ਮਾਸਟਰਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ (CEO of Mastercard Ajay Banga) ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ ਹੋਣਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (President Joe Biden) ਨੇ ਵੀਰਵਾਰ ਨੂੰ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ( World Bank) ਦੇ ਮੁਖੀ ਲਈ ਨਾਮਜ਼ਦ ਕੀਤਾ ਹੈ। ਉਹ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ ਹਨ। ਅਜੇ ਬੰਗਾ ਕੋਲ 30 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕ੍ਰਾਫਟ ਫੂਡਜ਼ ਅਤੇ ਡਾਓ ਇੰਕ ਦੇ ਬੋਰਡਾਂ ਵਿੱਚ ਰਹਿ ਚੁੱਕੇ ਹਨ।

ਦਰਅਸਲ ਪਿਛਲੇ ਹਫ਼ਤੇ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਲਪਾਸ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਮਾਲਪਾਸ ਦਾ 5 ਸਾਲਾਂ ਦਾ ਕਾਰਜਕਾਲ ਅਪ੍ਰੈਲ 2024 ਵਿੱਚ ਖਤਮ ਹੋਵੇਗਾ। ਇਸ ਤੋਂ ਬਾਅਦ ਵਿਸ਼ਵ ਬੈਂਕ ਦੀ ਤਰਫੋਂ ਕਿਹਾ ਗਿਆ ਕਿ ਉਹ ਜਲਦੀ ਹੀ ਨਵੇਂ ਪ੍ਰਧਾਨ ਦੀ ਚੋਣ ਕਰ ਸਕਦਾ ਹੈ। ਨਵੇਂ ਪ੍ਰਧਾਨ ਦੀ ਨਿਯੁਕਤੀ ‘ਤੇ ਜੋਅ ਬਾਇਡਨ ਨੇ ਕਿਹਾ ਕਿ ਅਜੇ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਦੇ ਸਮਰੱਥ ਹਨ।

ਨਵੇਂ ਮੁਖੀ ਦੀ ਨਿਯੁਕਤੀ ‘ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਬੰਗਾ ਕੋਲ ਜਲਵਾਯੂ ਪਰਿਵਰਤਨ ਸਮੇਤ ਦੁਨੀਆ ਦੀਆਂ ਕਈ ਅਹਿਮ ਚੁਣੌਤੀਆਂ ਦਾ ਕਾਫੀ ਤਜ਼ਰਬਾ ਹੈ, ਜਿਸ ਦੇ ਮੱਦੇਨਜ਼ਰ ਅਮਰੀਕਾ ਨੇ ਉਨ੍ਹਾਂ ਦਾ ਨਾਂ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ।

ਦੂਜੇ ਪਾਸੇ ਅਮਰੀਕਾ ਦੇ ਖਜ਼ਾਨਚੀ ਸਕੱਤਰ ਜੈਨੇਟ ਯੇਲਨ (Janet Yellen )ਨੇ ਕਿਹਾ ਕਿ ਅਜੇ ਬੰਗਾ ਦਾ ਤਜਰਬਾ ਅਤਿ ਗਰੀਬੀ ਨੂੰ ਘਟਾਉਣ ਵਿੱਚ ਵਿਸ਼ਵ ਬੈਂਕ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਬੇਹੱਦ ਸਹਾਈ ਸਿੱਧ ਹੋਵੇਗਾ। ਖੁਸ਼ਹਾਲੀ ਲਿਆਉਣ ਦੇ ਯਤਨਾਂ ਵਿੱਚ ਵੀ ਉਹ ਵੱਡੀ ਭੂਮਿਕਾ ਨਿਭਾ ਸਕਦੇ ਹਨ। ਇਸ ਦੇ ਨਾਲ ਹੀ ਬੰਗਾ ਵਿਸ਼ਵ ਬੈਂਕ ਦੀ ਭਰੋਸੇਯੋਗਤਾ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ‘ਚ ਜਲਵਾਯੂ ‘ਚ ਬਦਲਾਅ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਹੱਤਵਪੂਰਨ ਟੀਚੇ ਵੀ ਸ਼ਾਮਲ ਹਨ।

ਕੌਣ ਹਨ ਅਜੇ ਬੰਗਾ?

ਅਜੇ ਬੰਗਾ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਬੰਗਾ ਦਾ ਪੂਰਾ ਨਾਂ ਅਜੇਪਾਲ ਸਿੰਘ ਬੰਗਾ(Ajaypal Singh Banga) ਹੈ। ਅਜੇ ਵਰਤਮਾਨ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਾਈਵੇਟ ਇਕੁਇਟੀ ਫਰਮਾਂ ਵਿੱਚੋਂ ਇੱਕ ਜਨਰਲ ਅਟਲਾਂਟਿਕ (General Atlantic) ਦੇ ਉਪ-ਚੇਅਰਮੈਨ ਹਨ। ਇਸ ਤੋਂ ਪਹਿਲਾਂ ਉਹ ਕ੍ਰੈਡਿਟ ਕਾਰਡ ਦੀ ਪ੍ਰਮੁੱਖ ਕੰਪਨੀ ਮਾਸਟਰਕਾਰਡ ਦੇ ਕਾਰਜਕਾਰੀ ਚੇਅਰਮੈਨ ਅਤੇ ਸੀਈਓ ਸਨ। ਅਜੇ ਬੰਗਾ ਕੋਲ ਕਰੀਬ 30 ਸਾਲਾਂ ਦਾ ਕਾਰੋਬਾਰੀ ਤਜਰਬਾ ਹੈ। ਮਾਸਟਰਕਾਰਡ ਵਿੱਚ ਵੱਖ-ਵੱਖ ਭੂਮਿਕਾਵਾਂ ਵਿੱਚ ਸੇਵਾ ਕਰਨ ਤੋਂ ਇਲਾਵਾ, ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕ੍ਰਾਫਟ ਫੂਡਜ਼, ਅਤੇ ਡਾਓ ਇੰਕ ਦੇ ਬੋਰਡਾਂ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ।

ਪਰਿਵਾਰ ਦਾ ਪੰਜਾਬ ਤੋਂ ਪਿਛੋਕੜ

10 ਨਵੰਬਰ 1959 ਨੂੰ ਪੁਣ ਦੀ ਖੜਕੀ ਛਾਉਣੀ ਵਿੱਚ ਜਨਮੇ, ਬੰਗਾ ਇੱਕ ਸੈਣੀ ਸਿੱਖ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਜਨਰਲ (ਆਰ) ਹਰਭਜਨ ਸਿੰਘ ਬੰਗਾ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ। ਅਜੇ ਬੰਗਾ ਦਾ ਵੱਡਾ ਭਰਾ ਐਮਐਸ ਬੰਗਾ ਵੀ ਕਾਰੋਬਾਰੀ ਹਨ। ਬੰਗਾ ਦੀ ਪੜ੍ਹਾਈ ਸਿਕੰਦਰਾਬਾਦ, ਜਲੰਧਰ, ਦਿੱਲੀ, ਅਹਿਮਦਾਬਾਦ ਅਤੇ ਸ਼ਿਮਲਾ ਦੇ ਵੱਖ-ਵੱਖ ਸਕੂਲਾਂ ਵਿੱਚ ਹੋਈ। ਉਨ੍ਹਾਂ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਆਈਆਈਐਮ ਅਹਿਮਦਾਬਾਦ ਤੋਂ ਪੀਜੀਪੀ (ਮੈਨੇਜਮੈਂਟ) ਕੀਤੀ। ਬੰਗਾ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।

Exit mobile version