‘ਦ ਖ਼ਾਲਸ ਬਿਊਰੋ : ਯੂਕ ਰੇਨ ਨੇ ਰੂਸ ਨਾਲ ਯੁੱ ਧ ਦੇ ਦੌਰਾਨ ਕ੍ਰਿਪਟੋਕਰੰਸੀ ਦੇ ਰੂਪ ਵਿੱਚ ਸਹਾਇਤਾ ਰਾਸ਼ੀ ਸਵੀਕਾਰ ਕਰਨ ਲਈ ਇੱਕ ਵੈਬਸਾਈਟ ਲਾਂਚ ਕੀਤੀ ਹੈ। ਇਸ ਦੇ ਲਈ ਕ੍ਰਿਪਟੋ ਫਰਮਾਂ ਐਫ਼ਟੀਐਕਸ ਅਤੇ ਐਵਰਸਟੈਕ ਨਾਲ ਸਾਂਝੇਦਾਰੀ ਕੀਤੀ ਗਈ ਹੈ। ਇਸ ਸਾਈਟ ਰਾਹੀਂ ਪ੍ਰਾਪਤ ਦਾਨ ਯੂਕਰੇਨ ਦੇ ਕੇਂਦਰੀ ਬੈਂਕ ਨੂੰ ਜਾਵੇਗਾ। ਨਾਨ-ਫੰਗੀਬਲ ਟੋਕਨ ਰਾਹੀਂ ਦਾਨ ਦੇਣ ਦੀ ਸਹੂਲਤ ਵੀ ਬਾਅਦ ਵਿੱਚ ਇਸ ਵੈੱਬਸਾਈਟ ਵਿੱਚ ਜੋੜ ਦਿੱਤੀ ਜਾਵੇਗੀ।
ਐਡ ਫ਼ਾਰ ਯੂਕਰੇਨ ਨਾਮ ਦੀ ਇਸ ਵੈੱਬਸਾਈਟ ‘ਤੇ ਉਪਭੋਗਤਾ ਬਿਟਕੁਆਇਨ ਅਤੇ ਈਥਰ ਸਮੇਤ 10 ਕ੍ਰਿਪਟੋਕਰੰਸੀ ਵਿੱਚ ਦਾਨ ਕਰ ਸਕਦੇ ਹਨ। ਯੂਕਰੇਨ ਦੇ ਡਿਜ਼ੀਟਲ ਪਰਿਵਰਤਨ ਦੇ ਉਪ ਮੰਤਰੀ, ਓਲੇਕਸੈਂਡਰੇ ਬੋਰਨੀਆਕੋਵ ਨੇ ਇੱਕ ਬਿਆਨ ਵਿੱਚ ਕਿਹਾ, “ਕ੍ਰਿਪਟੋਕਰੰਸੀ ਯੂਕ ਰੇਨ ਦੀ ਸੁਰੱਖਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।”