International

ਆਈਸੀਜੇ ਨੇ ਰੂਸ ਨੂੰ ਕਿਹਾ ਹਮ ਲੇ ਬੰਦ ਕਰਨ ਲਈ, ਭਾਰਤੀ ਜੱਜ ਨੇ ਹਾਈ ਰੂਸ ਦੇ ਖਿਲਾਫ਼ ਵੋਟ

‘ਦ ਖ਼ਾਲਸ ਬਿਊਰੋ :ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਰੂਸ ਨੂੰ ਯੂਕ ਰੇਨ ‘ਚ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਹੈ। ਇਸ ਦੌਰਾਨ ਆਈਸੀਜੇ ‘ਚ ਹੋਈ ਵੋਟਿੰਗ ‘ਚ ਰੂਸ ਦੇ ਖਿਲਾ ਫ 13 ਅਤੇ ਪੱਖ ‘ਚ 2 ਵੋਟਾਂ ਪਈਆਂ ਤੇ
ਭਾਰਤੀ ਜੱਜ ਦਲਵੀਰ ਭੰਡਾਰੀ ਨੇ ਰੂਸ ਦੇ ਖਿਲਾਫ ਵੋਟਿੰਗ ਕੀਤੀ।ਆਈਸੀਜੇ ਨੇ ਆਪਣੇ ਹੁਕਮ ਵਿੱਚ ਕਿਹਾ ਹੈ, “ਰੂਸ ਨੂੰ ਯੂਕਰੇਨ ਵਿੱਚ ਹਮਲਿ ਆਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।”

ਯੂਕ ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਆਈਸੀਜੇ ਦੇ ਆਦੇਸ਼ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ।ਇੱਕ ਟਵੀਟ ਰਾਹੀਂ ਉਹਨਾਂ ਕਿਹਾ ਹੈ ਕਿ ਯੂਕ ਰੇਨ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਰੂਸ ਦੇ ਖਿਲਾਫ ਆਪਣੇ ਕੇਸ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਆਈਸੀਜੇ ਨੇ ਹਮਲੇ ਨੂੰ ਤੁਰੰਤ ਰੋਕਣ ਦਾ ਹੁਕਮ ਦਿੱਤਾ। ਇਹ ਆਦੇਸ਼ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਲਾਜ਼ਮੀ ਹੈ। ਰੂਸ ਨੂੰ ਇਸ ਦੀ ਤੁਰੰਤ ਪਾਲਣਾ ਕਰਨੀ ਚਾਹੀਦੀ ਹੈ. ਹੁੱਕਮ ਨੂੰ ਨਜ਼ਰਅੰਦਾਜ਼ ਕਰਨਾ ਰੂਸ ਨੂੰ ਹੋਰ ਵੀ ਅਲੱਗ ਕਰ ਦੇਵੇਗਾ।ਯੂਕਰੇਨ ਨੇ 24 ਫ਼ਰਵਰੀ ਤੋਂ ਲਗਾਤਾਰ ਜਾਰੀ ਰੂਸੀ ਹਮਲਿਆਂ ਕਾਰਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਅਪੀਲ ਦਾਇਰ ਕੀਤੀ ਗਈ ਸੀ।