International

ਯੂਕਰੇਨ ਦੀ,ਰੂਸ ਨੂੰ ਅੱਤਵਾ ਦੀ ਦੇਸ਼ ਘੋਸ਼ਿਤ ਕਰਨ ਦੀ,ਬ੍ਰਿਟਿਸ਼ ਸੰਸਦ ਨੂੰ ਅਪੀਲ

‘ਦ ਖ਼ਾਲਸ ਬਿਊਰੋ :ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕੀਤਾ ਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਰੂਸ ਨੂੰ “ਅੱਤਵਾ ਦੀ ਰਾਜ” ਘੋਸ਼ਿਤ ਕਰਨ ਦੀ ਅਪੀਲ ਕੀਤੀ । ਉਹਨਾਂ ਯੂਕ ਰੇਨ ਨੂੰ ਸੁਰੱਖਿ ਅਤ ਰੱਖਣ ਨੂੰ ਯਕੀਨੀ ਬਣਾਉਣ ਲਈ ਮਾਸਕੋ ‘ਤੇ ਸਖ਼ਤ ਪਾਬੰਦੀਆਂ ਦੀ ਮੰਗ ਵੀ ਕੀਤੀ ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦੇਸ਼ੀ ਨੇਤਾ ਨੇ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿੱਚ ਸੰਸਦ ਮੈਂਬਰਾਂ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕੀਤਾ ਹੈ। ਉਨ੍ਹਾਂ ਨੇ ਇਹ ਬੇਨਤੀ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਦੇ ਖਿਲਾਫ ਫੌ ਜੀ ਕਾਰਵਾਈ  ਜਾਰੀ ਹੈ। ਇਸ ਦੋਰਾਨ ਸੰਸਦ ਦੇ ਮੈਂਬਰਾਂ ਨੇ ਖੜੇ ਹੋ ਕੇ ਮੰਗਲਵਾਰ ਨੂੰ ਵੀਡੀਓ ਲਿੰਕ ਰਾਹੀਂ ‘ਹਾਊਸ ਆਫ ਕਾਮਨਜ਼’ ਵਿੱਚ ਇਤਿਹਾਸਕ ਭਾਸ਼ਣ ਦੇਣ ਵਾਲੇ 44 ਸਾਲਾ ਜ਼ੇਲੇਨਸਕੀ ਨੂੰ ਸਨਮਾਨ ਦਿਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ, ”ਅਸੀਂ ਪੱਛਮੀ ਦੇਸ਼ਾਂ ਤੋਂ ਤੁਹਾਡੀ ਮਦਦ ਦੀ ਉਮੀਦ ਕਰ ਰਹੇ ਹਾਂ। ਅਸੀਂ ਇਸ ਮਦਦ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਤੁਹਾਡਾ ਧੰਨਵਾਦੀ ਹਾਂ, ਬੋਰਿਸ।

ਉਸਨੇ ਕਿਹਾ,”ਕਿਰਪਾ ਕਰਕੇ ਰੂਸ ਵਿਰੁੱਧ ਪਾਬੰ ਦੀਆਂ ਦਾ ਦਬਾਅ ਵਧਾਓ ਅਤੇ ਇਸ ਦੇਸ਼ ਨੂੰ ਇੱਕ ਅੱਤਵਾ ਦੀ ਰਾਜ ਵਜੋਂ ਮਾਨਤਾ ਦਿਓ,” ਕਿਰਪਾ ਕਰਕੇ ਯਕੀਨੀ ਬਣਾਓ ਕਿ ਸਾਡੇ ਯੂਕਰੇ ਨੀ ਅਸਮਾਨ ਸੁਰੱਖਿਅਤ ਰਹੇ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਉਹ ਸਭ ਕੁਝ ਕਰਦੇ ਹੋ ਜੋ ਕਰਨ ਦੀ ਲੋੜ ਹੈ।”

ਇਸ ਭਾਵੁਕ ਭਾਸ਼ਣ ਵਿੱਚ, ਜ਼ੇਲੇਨਸਕੀ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਏਅਰਫੀਲਡ, ਸਮੁੰਦਰ ਅਤੇ ਸੜਕਾਂ ‘ਤੇ ਰੂਸੀ ਫੌਜਾਂ ਨਾਲ ਲੜਨ ਦੇ ਵਾਅਦੇ ਨੂੰ ਦੁਹਰਾਇਆ।ਆਪਣੇ ਸੰਬੋਧਨ ਵਿੱਚ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਰੂਸ ਵੱਲੋਂ ਕੀਤੇ ਗਏ ਹਮਲੇ ਦੇ ਹਰ ਦਿਨ ਦਾ ਵੇਰਵਾ ਦਿੱਤਾ। ਉਸਨੇ ਇਹ ਕਹਿ ਕੇ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ, “ਜੋ ਤੁਸੀਂ ਕਰ ਸਕਦੇ ਹੋ, ਉਹ ਕਰੋ, ਜੋ ਤੁਹਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਮਹਾਨਤਾ ਉਹ ਹੈ ਜੋ ਮਹਾਨਤਾ ਲਿਆਉਂਦੀ ਹੈ, ਤੁਹਾਡੇ ਦੇਸ਼ ਅਤੇ ਤੁਹਾਡੇ ਲੋਕਾਂ ਨੂੰ ਇਕੱਠਾ ਕਰਦੀ ਹੈ।”