International Punjab

UK ਦੀ ਅਦਾਲਤ ਨੇ ਸਿੱਖ ਨੌਜਵਾਨ ਨੂੰ ਸਖ਼ਤ ਸਜ਼ਾ ਸੁਣਾਈ !

ਬਿਉਰੋ ਰਿਪੋਰਟ :  ਕੈਨੇਡਾ ਵਿੱਚ ਸਿੱਖ ਪਿਉ-ਪੁੱਤਰ ਦੇ ਸ਼ਰੇਆਮ ਕਤਲ ਦੀ ਖ਼ਬਰ ਆਈ ਹੈ ਤਾਂ UK ਤੋਂ 41 ਸਾਲ ਦੇ ਨੌਜਵਾਨ ਸਿੱਖ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਵਾਈ ਹੈ । UK ਦੇ ਵੈਸਟ ਮਿਡਲੈਂਡ ਵਿੱਚ ਰਹਿਣ ਵਾਲੇ ਗੁਰਪ੍ਰਤਾਪ ਸਿੰਘ ‘ਤੇ ਇਲਜ਼ਾਮ ਸੀ ਕਿ ਉਸ ਨੇ ਬਜ਼ੁਰਗ ਜੋੜੇ ‘ਤੇ ਸ਼ਰਾਬ ਦੇ ਨਸ਼ੇ ਵਿੱਚ ਪਹਿਲਾਂ ਸੜਕ ਅਤੇ ਫਿਰ ਘਰ ਦੇ ਅੰਦਰ ਵੜ ਕੇ ਜਾਨਲੇਵਾ ਹਮਲਾ ਕੀਤਾ ਸੀ । ਅਦਾਲਤ ਨੇ ਗੁਰਪ੍ਰਤਾਪ ਨੂੰ 2 ਸਾਲ ਦੀ ਸਜ਼ਾ ਦੇ ਨਾਲ ਔਰਤ ਤੋਂ ਅਗਲੇ 10 ਸਾਲ ਤੱਕ ਦੂਰ ਰਹਿਣ ਢਾਈ ਸੌ ਪਾਊਂਡ ਦੇਣ ਦੀ ਸਜ਼ਾ ਸੁਣਾਈ ਹੈ । ਗੁਰਪ੍ਰਤਾਪ ਸਿੰਘ ਨੇ ਜਿਸ ਔਰਤ ‘ਤੇ ਹਮਲਾ ਕੀਤਾ ਹੈ ਉਹ ਗੁਆਂਢ ਵਿੱਚ ਹੀ ਰਹਿੰਦਾ ਸੀ ਅਤੇ ਪਤੀ-ਪਤਨੀ ਗੁਰਪ੍ਰਤਾਪ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਸਨ । ਅਦਾਲਤ ਵਿੱਚ ਗੁਰਪ੍ਰਤਾਪ ਦੇ ਵਕੀਲ ਨੇ ਉਸ ਨੂੰ ਬਚਾਉਣ ਲਈ ਸ਼ਰਾਬ ਦੇ ਨਸ਼ੇ ਅਤੇ ਉਸ ਦੀ ਬਿਮਾਰੀ ਦੀਆਂ ਕਈ ਦਲੀਲਾਂ ਦਿੱਤੀਆਂ ਪਰ ਅਦਾਲਤ ਨੇ ਸਾਰੀਆਂ ਖ਼ਾਰਜ ਕਰਦੇ ਹੋਏ ਗੁਰਪ੍ਰਤਾਪ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ।

ਇਲਜ਼ਾਮਾਂ ਮੁਤਾਬਿਕ ਬਜ਼ੁਰਗ ਔਰਤ ਆਪਣੇ ਪੁੱਤਰ ਦੇ ਘਰ ਤੋਂ ਗੋਲਡ ਹਿੱਲ ਰੋਡ ਫੈਨਟਨ ‘ਤੇ ਆ ਰਹੀ ਸੀ । ਗੁਰਪ੍ਰਤਾਪ ਨੇ ਉਸ ਨੂੰ ਰਸਤੇ ਵਿੱਚ ਰੋਕਿਆ ਅਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ । ਜਦੋਂ ਪਤੀ ਸ਼ਾਮ ਨੂੰ ਘਰ ਆਇਆ ਤਾਂ ਪਤਨੀ ਰੋਹ ਰਹੀ ਸੀ । ਉਸ ਨੇ ਪੂਰੀ ਵਾਰਦਾਤ ਬਾਰੇ ਪਤੀ ਨੂੰ ਦੱਸਿਆ ਤਾਂ ਥੋੜ੍ਹੀ ਦੇਰ ਵਿੱਚ ਗੁਰਪ੍ਰਤਾਪ ਪਿਛਲੇ ਦਰਵਾਜ਼ੇ ਤੋਂ ਔਰਤ ਦੇ ਘਰ ਵਿੱਚ ਵੜ ਗਿਆ ਅਤੇ ਮੁੜ ਤੋਂ ਬਜ਼ੁਰਗ ਔਰਤ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤੀ ਨੇ ਗੁਰਪ੍ਰਤਾਪ ਨੂੰ ਰੋਕਿਆ ਤਾਂ ਉਸ ਨੇ ਪਤੀ ਨਾਲ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਉਸ ਦੀ ਛਾਤੀ ਦੇ 2 ਵਾਰ ਹਮਲਾ ਕੀਤਾ ਅਤੇ ਫਿਰ ਉਸ ਦੇ ਸਿਰ ‘ਤੇ ਵਾਰ ਕੀਤਾ ਅਤੇ ਫਿਰ ਬਜ਼ੁਰਗ ਪਤੀ ਦਾ ਗਲਾ ਫੜ ਲਿਆ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਲੱਗੀ । ਇਸ ਤੋਂ ਬਾਅਦ ਹਮਲਾਵਰ ਨੇ ਔਰਤ ਨੂੰ ਵਾਲਾ ਨਾਲ ਫੜਿਆ ਅਤੇ ਉਸ ਨਾਲ ਕੁੱਟਮਾਰ ਕੀਤੀ ।

ਅਦਾਲਤ ਨੇ ਕਿਹਾ ਗੁਰਪ੍ਰਤਾਪ ਨੇ ਇਹ ਹਰਕਤ ਉਸ ਬਜ਼ੁਰਗ ਜੋੜੇ ਨਾਲ ਕੀਤੀ ਜੋ ਉਸ ਦੇ ਗੁਆਂਢ ਵਿੱਚ ਰਹਿੰਦਾ ਅਤੇ ਉਸ ਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਦਾ ਹੈ। ਪੀੜਤ ਨੇ ਵਾਰਦਾਤ ਦੇ ਬਾਰੇ ਜਿਸ ਤਰ੍ਹਾਂ ਬਿਆਨ ਦਿੱਤਾ ਹੈ ਉਹ ਬਹੁਤ ਹੀ ਡਰਾਉਣ ਵਾਲੀ ਹੈ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਹਮਲੇ ਤੋਂ ਬਾਅਦ ਹੀ ਗੁਰਪ੍ਰਤਾਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।

ਗੁਰਪ੍ਰਤਾਪ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਬਾਇਓਪੋਲਰ ਡਿਸਆਰਡਰ (Bipolar disorder) ਬਿਮਾਰੀ ਦਾ ਸ਼ਿਕਾਰ ਹੈ ਅਤੇ ਸ਼ਰਾਬ ਦੇ ਨਸ਼ੇ ਵਿੱਚ ਉਸ ਨੇ ਅਜਿਹਾ ਕਿਉਂ ਕੀਤਾ ਉਸ ਨੂੰ ਇਹ ਯਾਦ ਵੀ ਨਹੀਂ ਹੈ । ਪਰ ਅਦਾਲਤ ਨੇ ਬਚਾਅ ਪੱਖ ਦੀਆਂ ਸਾਰੀਆਂ ਦਲੀਲਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ।