ਚੰਡੀਗੜ੍ਹ : ਦੀਵਾਲੀ ਤੋਂ (Diwali) ਪਹਿਲਾਂ ਕੇਂਦਰ ਸਰਕਾਰ ਵੱਡੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦਾ ਫਾਇਦਾ ਕਰੋੜਾਂ ਲੋਕਾਂ ਨੂੰ ਹੋਵੇਗਾ । ਸਰਕਾਰ ਰਾਸ਼ਨ ਦੀਆਂ ਦੁਕਾਨਾਂ (Ration shops) ‘ਤੇ LPG ਸਿਲੰਡਰ ਦੇਣ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਨਾਲ ਸਭ ਤੋਂ ਵੱਧ ਫਾਇਦਾ ਗਰੀਬਾਂ ਨੂੰ ਹੋਵੇਗਾ ।
5 ਕਿਲੋ ਦਾ ਸਿਲੰਡਰ ਮਿਲੇਗਾ
ਕੇਂਦਰ ਸਰਕਾਰ ਵੱਲੋਂ ਰਾਸ਼ਨ ਦੀਆਂ ਦੁਕਾਨਾਂ ‘ਤੇ LPG ਸਿਲੰਡਰ ਦੇਣ ਦੀ ਯੋਜਨਾ ਦੀਵਾਲੀ ਤੋਂ ਪਹਿਲਾਂ ਸ਼ੁਰੂ ਕਰੇਗੀ। ਇਸ ਦੇ ਲਈ ਤੇਲ ਕੰਪਨੀਆਂ ਅਤੇ ਉਪਭੋਗਤਾ ਵਿਭਾਗ ਦੇ ਵਿਚਾਲੇ ਗੱਲਬਾਤ ਹੋ ਗਈ ਹੈ। ਰਾਸ਼ਨ ਕਾਰਡ ਹੋਲਡਰਾਂ ਨੂੰ 5 ਕਿਲੋ ਤੱਕ ਦਾ ਸਿਲੰਡਰ ਮਿਲੇਗਾ । ਉਜਵਲਾ ਯੋਜਨਾ (Ujjawala yojna) ਅਧੀਨ ਆਉਣ ਵਾਲੇ ਲੋਕਾਂ ਨੂੰ 339 ਰੁਪਏ ਦਾ 5 ਕਿਲੋ ਦਾ ਗੈਸ ਸਿਲੰਡਰ ਮਿਲੇਗਾ। ਜਦਕਿ ਦੂਜੇ ਲੋਕਾਂ ਦੇ ਲਈ ਇਸ ਦੀ ਕੀਮਤ 526 ਰੁਪਏ ਹੋਵੇਗੀ । ਯਾਨੀ ਉਜਵਾ ਯੋਜਨਾ ਅਧੀਨ ਸਿਲੰਡਰ ਤਕਰੀਬਨ 200 ਰੁਪਏ ਸਸਤਾ ਮਿਲੇਗਾ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੇਂਡੂ ਲੋਕਾਂ ਨੂੰ ਗੈਸ ਭਰਵਾਉਣ ਦੇ ਲਈ ਦੂਰ ਨਹੀਂ ਜਾਣਾ ਹੋਵੇਗਾ। ਇਸ ਯੋਜਨਾ ਨੂੰ ਸ਼ੁਰੂ ਕਰਨ ਦੇ ਪਿੱਛੇ ਸਰਕਾਰ ਦਾ ਇੱਕ ਹੋਰ ਮਕਸਦ ਵੀ ਹੈ
ਰਾਸ਼ਨ ਡਿਪੂਆਂ ਲਈ ਸ਼ਰਤ
ਰਾਸ਼ਨ ਦੀ ਦੁਕਾਨ ‘ਤੇ 20 ਸਿਲੰਡਰ ਰੱਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਦੁਕਾਨ ‘ਤੇ ਅੱਗ ਨਾਲ ਬਚਾਅ ਦੇ ਇੰਤਜ਼ਾਮ ਵੀ ਕਰਨੇ ਹੋਣਗੇ। ਇਸ ਤੋਂ ਇਲਾਵਾ ਉਪਭੋਗਤਾ ਵਿਭਾਗ ਅਤੇ ਤੇਲ ਕੰਪਨੀਆਂ ਵੱਲੋਂ ਜਲਦ ਡਿਪੂਆਂ ਨੂੰ ਹੋਰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ ।
ਇਸ ਵਜ੍ਹਾ ਨਾਲ ਸ਼ੁਰੂ ਕੀਤੀ ਗਈ ਯੋਜਨਾ
ਦਰਾਸਲ ਰਾਸ਼ਨ ਡਿਪੋ ਵਾਰ-ਵਾਰ ਸਰਕਾਰ ‘ਤੇ ਕਮਿਸ਼ਨ ਵਧਾਉਣ ਦਾ ਦਬਾਅ ਪਾ ਰਹੇ ਸਨ। ਤਾਂ ਸਰਕਾਰ ਨੇ ਰਾਸ਼ਨ ਡਿਪੂਆਂ ਨੂੰ ਤੇਲ ਕੰਪਨੀਆਂ ਦੇ ਨਾਲ ਜੋੜ ਦਿੱਤਾ । ਹੁਣ ਸਿਲੰਡਰ ‘ਤੇ ਤੇਲ ਕੰਪਨੀਆਂ ਰਾਸ਼ਨ ਡਿਪੋ ਨੂੰ ਕਮਿਸ਼ਨ ਦੇਣਗੀਆਂ ਇਸ ਤੋਂ ਇਲਾਵਾ ਸਰਕਾਰ ਨੇ ਰਾਸ਼ਨ ਦੀਆਂ ਦੁਕਾਨਾਂ ‘ਤੇ ਜਨ ਸੁਵਿਧਾ ਕੇਂਦਰ ਖੋਲਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਹੁਣ ਡਿਪੂਆਂ ‘ਤੇ ਆਮਦਨ ਅਤੇ ਨਿਵਾਸ ਪ੍ਰਮਾਣ ਪੱਤਰ ਬਣਵਾਏ ਜਾ ਸਕਣਗੇ।