‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਹਾਂਰਾਸ਼ਟਰ ਦੇ ਮੁੱਖਮੰਤਰੀ ਉੱਦਵ ਠਾਕਰੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਕਰੀਬ ਡੇਢ ਘੰਟਾ ਚੱਲੀ ਇਸ ਗੱਲਬਾਤ ਵਿੱਚ ਠਾਕਰੇ ਨੇ ਕਈ ਮੁੱਦੇ ਮੋਦੀ ਦੇ ਧਿਆਨ ਵਿੱਚ ਲਿਆਂਦੇ ਹਨ। ਠਾਕਰੇ ਵੱਲੋਂ ਮਰਾਠਾ ਰਿਜਰਵੇਸ਼ਨ, ਮੈਟਰੋ ਕਾਰ ਸ਼ੈੱਡ ਅਤੇ ਜੀਐੱਸਟੀ ਮੁਆਵਜੇ ਨਾਲ ਜੁੜੇ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਉੱਪ ਮੁੱਖਮੰਤਰੀ ਐੱਨਸੀਪੀ ਨੇਤਾ ਅਜਿਤ ਪਵਾਰ ਅਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਹਾਨ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਮੈਟਰੋ ਸ਼ੈੱਡ ਨੂੰ ਕਾਂਜੁਰਮਾਰਗ ਵਿੱਚ ਲੈ ਕੇ ਜਾਣਾ ਚਾਹੁੰਦੀ ਹੈ।
