The Khalas Tv Blog International ਸਰਕਾਰੀ ਮੁਲਾਜ਼ਮਾਂ ਨੂੰ 1 ਸਾਲ ਦੀ ਛੁੱਟੀ ! ‘ਬਿਜਨੈਸ ਸ਼ੁਰੂ ਕਰੋ,ਤਨਖਾਹ ਵੀ ਮਿਲੇਗੀ’!
International

ਸਰਕਾਰੀ ਮੁਲਾਜ਼ਮਾਂ ਨੂੰ 1 ਸਾਲ ਦੀ ਛੁੱਟੀ ! ‘ਬਿਜਨੈਸ ਸ਼ੁਰੂ ਕਰੋ,ਤਨਖਾਹ ਵੀ ਮਿਲੇਗੀ’!

UAE Annouced 1 year holiday with salary for govt employees

UAE ਵਿੱਚ ਸਰਕਾਰੀ ਮੁਲਾਜ਼ਮ ਹਫਤੇ ਵਿੱਚ ਸਿਰਫ ਸਾਢੇ ਚਾਰ ਦਿਨ ਹੀ ਕੰਮ ਕਰਦੇ ਹਨ ਬਾਕੀ ਢਾਈ ਦਿਨ ਛੁੱਟੀ ਹੁੰਦੀ ਹੈ

ਬਿਊਰੋ ਰਿਪੋਰਟ : ਦੁਨੀਆ ਵਿੱਚ UAE ਅਜਿਹਾ ਮੁਲਕ ਬਣ ਗਿਆ ਹੈ ਜਿਸ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡਾ ਐਲਾਨ ਕੀਤਾ ਹੈ । ਯੂਨਾਇਟਿਡ ਅਰਬ ਅਮੀਰਾਤ ਨੇ ਆਪਣੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਬਿਜਨੈਸ ਕਰਨ ਦੇ ਲਈ ਇੱਕ ਸਾਲ ਦੀ ਛੁੱਟੀ ਦੇਣ ਦਾ ਫੈਸਲਾ ਲਿਆ ਹੈ । ਸਰਕਾਰ ਨੇ ਕਿਹਾ ਹੈ ਜਿਹੜੇ ਮੁਲਾਜ਼ਮ ਬਿਜਨੈਸ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਸ਼ੁਰੂਆਤੀ ਰਿਸਕ ਅਤੇ ਬਿਨਾਂ ਤਨਖਾਹ ਦੇ ਘਰ ਚੱਲਣ ਦੀ ਟੈਨਸ਼ਨ ਤੋਂ ਘਬਰਾਉਂਦੇ ਹਨ ਤਾਂ ਉਨ੍ਹਾਂ ਮੁਲਾਜ਼ਮਾਂ ਨੂੰ ਸਰਕਾਰ ਤਨਖਾਹ ਦੇਵੇਗੀ । ਦਰਅਸਲ UAE ਨੇ ਇਹ ਫੈਸਲਾ ਭਵਿੱਖ ਨੂੰ ਸੋਚ ਦੇ ਹੋਏ ਲਿਆ ਹੈ ।

ਫੈਸਲੇ ਦੇ ਪਿੱਚੇ ਵਜ੍ਹਾ

UAE ਦੀ ਆਮਦਨ ਤਾਂ ਮੁੱਖ ਸਰੋਤ ਤੇਲ ਅਤੇ ਟੂਰੀਜ਼ਮ ਹੈ । ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੇਲ ਦੀ ਮੰਗ ਘੱਟ ਹੋਵੇਗੀ ਕਿਉਂਕਿ ਦੁਨੀਆ ਹੁਣ ਇਲੈਕਟ੍ਰਿਕ ਅਤੇ ਊਰਜਾ ਦੇ ਹੋਰ ਸਰੋਤਾਂ ‘ਤੇ ਟਰਾਂਸਫਰ ਹੋ ਰਹੀ ਹੈ । ਇਸੇ ਲਈ UAE ਨੇ ਹੁਣ ਤੋਂ ਹੀ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ । ਦੇਸ਼ ਵਿੱਚ ਵਪਾਰ ਵਧਾਉਣ ਦੇ ਲਿਹਾਜ਼ ਦੇ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਨਵਾਂ ਬਿਜਨੈਸ ਸ਼ੁਰੂ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਇਸੇ ਮਕਸਦ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਬਿਜਨੈਸ ਕਰਨ ਦੇ ਲਈ 1 ਸਾਲ ਦੀ ਛੁੱਟੀ ਦੇਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਨਵੀਂ ਕੰਪਨੀਆਂ ਦੇ ਆਉਣ ਨਾਲ ਵਪਾਰ ਵਧੇਗਾ ਅਤੇ ਲੋਕਾਂ ਨੂੰ ਵੱਧ ਰੁਜ਼ਗਾਰ ਮਿਲੇਗਾ ।

ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਮਤਾ ਤਿਆਰ ਕੀਤਾ

ਇਹ ਯੋਜਨਾ ਸਭ ਤੋਂ ਪਹਿਲਾਂ UAE ਦੇ ਵਾਇਸ ਪ੍ਰੈਸੀਡੈਂਟ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮੁਖਤੂਮ ਨੇ ਜੁਲਾਈ ਵਿੱਚ ਪੇਸ਼ ਕੀਤੀ ਸੀ । ਮਕਸਦ ਇਹ ਹੀ ਸੀ ਕੀ UAE ਦੇ ਲੋਕ ਸਰਕਾਰੀ ਨੌਕਰੀ ਦੀ ਥਾਂ ਬਿਜਨੈੱਸ ਵਿੱਚ ਹੱਥ ਅਜਮਾਉਣ ਅਤੇ ਦੂਜਿਆਂ ਲਈ ਨੌਕਰੀ ਦੇ ਮੌਕੇ ਪੈਦਾ ਕਰਨ ਇਸ ਨਾਲ ਦੇਸ਼ ਦੇ ਅਰਥਚਾਰੇ ਨੂੰ ਵੀ ਫਾਇਦਾ ਹੋਵੇਗਾ । UAE ਆਪਣੇ ਮੁਲਾਜ਼ਮਾਂ ਨੂੰ ਇਹ ਆਪਸ਼ਨ ਦੇਣ ਵਾਲਾ ਦੁਨੀਆ ਦਾ ਪਹਿਲਾਂ ਮੁਲਕ ਬਣ ਗਿਆ ਹੈ । ਸ਼ੇਖ ਮੁਹੰਮਦ ਚਾਹੁੰਦੇ ਹਨ ਕੀ UAE ਦੇ ਨੌਜਵਾਨ ਸਰਕਾਰ ਦੀ ਕਮਰਸ਼ਲ ਬੈਨੀਫਿਟ ਸਕੀਮ ਦਾ ਫਾਈਦਾ ਚੁੱਕਣ । ਸਰਕਾਰ ਨੇ ਇਹ ਸਾਫ ਕੀਤਾ ਹੈ ਕਿ ਛੁੱਟੀ ‘ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਦਾ 50 ਫੀਸਦੀ ਹਿੱਸਾ ਹੀ ਮਿਲੇਗਾ। ਸਰਕਾਰ ਨੇ ਕਿਹਾ ਹੈ ਕਿ ਜਿਹੜੇ ਲੋਕ ਛੁੱਟੀ ਲੈਕੇ ਬਿਜਨੈੱਸ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਛੁੱਟੀ ਦੇਣ ਦਾ ਫੈਸਲਾ ਵਿਭਾਗ ਦਾ ਮੁਖੀ ਕਰੇਗਾ। ਛੁੱਟੀ ਲੈਣ ਦੇ ਲਈ ਮੁਲਾਜ਼ਮ ਨੂੰ ਪੋਰਟਲ ‘ਤੇ ਜਾਣਾ ਹੋਵੇਗਾ ਅਤੇ ਸਕੀਮ ਦੇ ਤਹਿਤ ਛੁੱਟੀ ਦੀ ਅਰਜ਼ੀ ਦੇਣੀ ਹੋਵੇਗੀ । ਇਸ ਤੋਂ ਪਹਿਲਾਂ 2022 ਦੇ ਸ਼ੁਰਆਤ ਵਿੱਚ ਵੀ UAE ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਸੀ ।

2022 ਵਿੱਚ ਸਾਢੇ ਚਾਰ ਦਿਨ ਕੰਮ ਕਰਨ ਦਾ ਤੋਹਫਾ

UAE ਸਰਕਾਰ ਨੇ 2022 ਦੀ ਸ਼ੁਰੂਆਤ ਵਿੱਚ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਸੀ । 1ਜਨਵਰੀ 2022 ਤੋਂ ਹਫਤੇ ਵਿੱਚ ਸਾਢੇ ਚਾਰ ਦਿਨ ਹੀ ਕੰਮ ਕਰਨ ਦਾ ਨਿਯਮ ਲਾਗੂ ਹੋਇਆ ਸੀ । ਬਾਕੀ ਢਾਈ ਦਿਨ ਮੁਲਾਜ਼ਮ ਛੁੱਟੀ ਦਾ ਆਨੰਦ ਮਾਣ ਸਕਦੇ ਹਨ । UAE ਦੁਨੀਆ ਦਾ ਉਹ ਮੁਲਕ ਹੈ ਜਿੱਥੇ ਕੰਮ ਕਰਨ ਦੇ ਘੰਟੇ ਵੀ ਸਭ ਤੋਂ ਘੱਟ ਹਨ । ਦੁਨੀਆ ਦੇ ਦੇਸ਼ਾਂ ਵਿੱਚ ਹਫਤੇ ਵਿੱਚ 5 ਦਿਨ ਕੰਮ ਕਰਨ ਦਾ ਰੂਲ ਹੈ ਤਾਂ UAE ਵਿੱਚ ਸ਼ੁੱਕਰਵਾਰ ਨੂੰ ਅੱਧਾ ਦਿਨ ਕੰਮ ਕਰਨ ਦਾ ਨਿਯਮ ਹੈ ਅਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦਫਤਰ ਬੰਦ ਰਹਿੰਦੇ ਹਨ।ਜੇਕਰ ਮੁਲਾਜ਼ਮ ਸ਼ੁੱਕਰਵਾਰ ਨੂੰ ਵਰਕ ਫਰਾਮ ਹੋਮ ਚਾਹੁੰਦੇ ਹਨ ਤਾਂ ਵੀ ਉਨ੍ਹਾਂ ਨੂੰ ਇਹ ਦਿੱਤਾ ਜਾਂਦਾ ਹੈ। 1971 ਤੋਂ 1999 ਤੱਕ ਦੇਸ਼ ਵਿੱਚ 6 ਦਿਨ ਕੰਮ ਹੁੰਦਾ ਸੀ। 1999 ਵਿੱਚ  ਘੱਟ ਕਰਕੇ 5 ਦਿਨ ਕਰ ਦਿੱਤਾ ਗਿਆ ਸੀ ਹੁਣ ਅੱਧੇ ਦਿਨ ਦੀ ਹੋਰ ਛੁੱਟੀ ਇਸ ਵਿੱਚ ਸ਼ਾਮਲ ਕਰ ਦਿੱਤੀ ਗਈ ਹੈ।

Exit mobile version