India

ਜੰਮੂ ਕਸ਼ਮੀਰ ਦੇ ਬਡਗਾਮ ’ਚ ਸੁਰੱਖਿਆ ਬਲ ਅਤੇ ਅੱਤਵਾਦੀ ਹੋਏ ਆਹਮੋ ਸਾਹਮਣੇ

Two terrorists were killed during an encounter in Budgam Jammu and Kashmir

ਜੰਮੂ-ਕਸ਼ਮੀਰ (Jammu and Kashmir ) ‘ਚ ਇਕ ਵਾਰ ਫਿਰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰਿਆ ਗਿਆ।

ਸਮਾਚਾਰ ਏਜੰਸੀ ਪੀਟੀਆਈ ਨੇ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬਡਗਾਮ ਵਿੱਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵਾਹਨਾਂ ਦੀ ਜਾਂਚ ਮੁਹਿੰਮ ਸ਼ੁਰੂ ਕੀਤੀ ਸੀ। ਅਧਿਕਾਰੀ ਨੇ ਕਿਹਾ, “ਇੱਕ ਕੈਬ ਨੂੰ ਰੁਕਣ ਲਈ ਕਿਹਾ ਗਿਆ ਪਰ ਗੱਡੀ ਦੇ ਅੰਦਰ ਬੈਠੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ।

ਫ਼ੌਜੀ ਅਧਿਕਾਰੀ ਮੁਤਾਬਕ ਇਸ ਮੁਕਾਬਲੇ ਵਿੱਚ ਦੋ ਅਤਿਵਾਦੀ ਦੀ ਮੌਤ ਹੋ ਗਈ ਹੈ। ਉਸ ਇਲਾਕੇ ‘ਚ ਫੌਜ ਦੀ ਕਾਰਵਾਈ ਅਜੇ ਵੀ ਜਾਰੀ ਹੈ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਕੀਤਾ, ‘ਸੂਹ ਮਿਲਣ ’ਤੇ ਫੌਜ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਇਲਾਕੇ ਨੂੰ ਘੇਰਿਆ ਤੇ ਅਤਿਵਾਦੀਆਂ ਨੇ ਸੁੱਖਿਆ ਦਸਤਿਆਂ ’ਤੇ ਗੋਲੀ ਚਲਾ ਦਿੱਤੀ ਜਿਸ ਮਗਰੋ ਮੁਕਾਬਲਾ ਸ਼ੁਰੂ ਹੋ ਗਿਆ। ਜਵਾਬੀ ਕਾਰਵਾਈ ਵਿੱਚ ਦੋ ਅਤਿਵਾਦੀ ਮਾਰੇ ਗਏ। ਜ਼ਿਲ੍ਹਾ ਬਡਗਾਮ ਵਿੱਚ ਕੋਰਟ ਕੰਪਲੈਕਸ ਦੇ ਨੇੜੇ ਹਥਿਆਰ/ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਮਾਰੇ ਗਏ ਦੋਵੇਂ ਅੱਤਵਾਦੀਆਂ  ਦੀ ਪਛਾਣ ਪੁਲਵਾਮਾ ਦੇ ਅਰਬਾਜ਼ ਮੀਰ ਅਤੇ ਸ਼ਾਹਿਦ ਸ਼ੇਖ ਵਜੋਂ ਹੋਈ ਹੈ।