ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਵਾਇਰਲ ਇੰਟਰਵਿਊ ਵੇਖਣ ਤੋ਼ ਬਾਅਦ ਦਿੱਲੀ ਦੀਆਂ ਦੋ ਨਾਬਾਲਗ ਕੁੜੀਆਂ ਉਸਨੂੰ ਮਿਲਣ ਲਈ ਬਠਿੰਡਾ ਜੇਲ੍ਹ ਪਹੁੰਚ ਗਈਆਂ। ਉਹ ਆਪਣੇ ਪਰਿਵਾਰ ਨੂੰ ਕਹਿ ਕੇ ਆਈਆਂ ਸਨ ਕਿ ਉਹ ਅੰਮ੍ਰਿਤਸਰ ਜਾ ਰਹੀਆਂ ਹਨ, ਜਦੋਂਕਿ ਦਿੱਲੀ ਦੀ ਸ਼ਕੂਰ ਬਸਤੀ ਤੋਂ ਫਾਜ਼ਿਲਕਾ ਦੀ ਟਿਕਟ ਲੈ ਕੇ ਰੇਲ ਗੱਡੀ ਵਿਚ ਬੈਠ ਗਈਆਂ ਅਤੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਉਤਰ ਗਈਆਂ।
ਇਸ ਤੋਂ ਬਾਅਦ ਨਾਬਾਲਾਗ ਕੁੜੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਸੂਤਰਾਂ ਮੁਤਾਬਕ ਕੁੜੀਆਂ ਕੇਂਦਰੀ ਜੇਲ੍ਹ ਨਜ਼ਦੀਕ ਫੋਟੋ ਖਿੱਚ ਰਹੀਆਂ ਸਨ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਆਈਆਂ ਸਨ। ਉਹ ਆਪਣੇ ਪਰਿਵਾਰ ਨੂੰ ਕਹਿ ਕੇ ਆਈਆਂ ਸਨ ਕਿ ਉਹ ਅੰਮ੍ਰਿਤਸਰ ਜਾ ਰਹੀਆਂ ਹਨ ਪਰ ਅੰਮ੍ਰਿਤਸਰ ਜਾਣ ਦੀ ਬਜਾਏ ਉਹ ਬਠਿੰਡਾ ਦੀ ਕੇਂਦਰੀ ਜੇਲ੍ਹ ਪਹੁੰਚ ਗਈਆਂ।
ਫਿਲਹਾਲ ਪੁਲਿਸ ਨੇ ਕੁੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਠਿੰਡਾ ਦੇ ਐੱਸਐੱਸਪੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਨ੍ਹਾਂ ਕੁੜੀਆਂ ਵਿੱਚੋਂ ਇੱਕ ਅੱਠਵੀਂ ਅਤੇ ਇੱਕ ਨੌਵੀਂ ਵਿੱਚ ਪੜਦੀ ਹੈ।


 
																		 
																		 
																		