India International

ਦੁਬਈ ‘ਚ ਹਮ ਲੇ ਦੌਰਾਨ ਮਾ ਰੇ ਗਏ ਦੋ ਭਾਰਤੀ ਨਾਗਰਿਕਾਂ ਦੀ ਹੋਈ ਪਛਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਅਰਬ ਅਮੀਰਾਤ (UAE) ਦੇ ਆਬੂ ਧਾਬੀ ਵਿੱਚ ਬੀਤੇ ਦਿਨੀਂ ਹੋਏ ਦੋ ਵੱਖ-ਵੱਖ ਧਮਾ ਕਿਆਂ ‘ਚ ਮਾ ਰੇ ਗਏ ਦੋ ਭਾਰਤੀ ਨਾਗਰਿਕਾਂ ਦੀ ਪਛਾਣ ਹੋ ਗਈ ਹੈ। ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਹਮ ਲਿਆਂ ਵਿੱਚ ਜ਼ਖ਼ ਮੀ ਛੇ ਲੋਕਾਂ ਵਿੱਚ ਦੋ ਭਾਰਤੀ ਵੀ ਸ਼ਾਮਲ ਹਨ। ਦੋਵਾਂ ਨੂੰ ਇਲਾਜ ਤੋਂ ਬਾਅਦ ਸੋਮਵਾਰ ਰਾਤ ਨੂੰ ਛੁੱਟੀ ਦੇ ਦਿੱਤੀ ਗਈ। ਹਮ ਲੇ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌ ਤ ਹੋ ਗਈ ਸੀ ਅਤੇ ਛੇ ਹੋਰ ਜ਼ਖ ਮੀ ਹੋ ਗਏ ਸਨ। ਅਬੂ ਧਾਬੀ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਦੋ ਮ੍ਰਿ ਤਕ ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਗਈ ਹੈ। ਅਧਿਕਾਰੀ ਪਰਿਵਾਰਾਂ ਦੇ ਸੰਪਰਕ ਵਿੱਚ ਹਨ ਪਰ ਮਰ ਨ ਵਾਲਿਆਂ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ।

ਅਬੂ ਧਾਬੀ ਹਵਾਈ ਅੱਡੇ ਦੇ ਨੇੜੇ ਕੱਲ੍ਹ ਦੋ ਧਮਾਕੇ ਹੋਏ ਸਨ, ਜਿਸ ਦੀ ਯਮਨ ਦੇ ਹੂਤੀ ਬਾਗੀਆਂ ਨੇ ਜ਼ਿੰਮੇਵਾਰੀ ਲਈ ਹੈ। ਅਬੂ ਧਾਬੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਤੇਲ ਟੈਂਕਰਾਂ ਵਿੱਚ ਮੁਸੱਫਾਹ ਖੇਤਰ ਵਿੱਚ ਇੱਕ ਤੇਲ ਸਟੋਰੇਜ ਕੇਂਦਰ ਦੇ ਨੇੜੇ ਧਮਾ ਕਾ ਹੋਇਆ ਹੈ ਜਦਕਿ ਇੱਕ ਹੋਰ ਧਮਾ ਕਾ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਨਿਰਮਾਣ ਸਥਾਨ ਦੇ ਨੇੜੇ ਹੋਇਆ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਹ ਹਮ ਲਾ ਡ੍ਰੋਨ ਦੇ ਜ਼ਰੀਏ ਕੀਤਾ ਗਿਆ ਹੈ।