India

ਮੁੰਬਈ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

‘ਦ ਖ਼ਾਲਸ ਬਿਊਰੋ :- ਨਵੀਂ ਮੁੰਬਈ ਪੁਲਿਸ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਅਤੇ ਪਿਛਲੇ ਸਾਲ ਨਵੰਬਰ ਵਿੱਚ ਪੁਲਿਸ ਤੋਂ ਬਰਖ਼ਾਸਤ ਅਧਿਕਾਰੀ ਸਚਿਨ ਵਾਜੇ ਦਰਮਿਆਨ ਹੋਈ ਕਥਿਤ ‘ਗੁਪਤ’ ਮੁਲਾਕਾਤ ਦੇ ਮਾਮਲੇ ’ਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ‘ਤੇ ਦੋਸ਼ ਲੱਗਾ ਹੈ ਕਿ ਪਰਮਬੀਰ ਸਿੰਘ ਅਤੇ ਵਾਜੇ ਦੀ ਦੱਖਣੀ ਮੁੰਬਈ ਵਿੱਚ ਜਸਟਿਸ ਚਾਂਦੀਵਾਲ (ਸੇਵਾਮੁਕਤ) ਕਮਿਸ਼ਨ ਦੇ ਚੈਂਬਰ ਦੇ ਨਾਲ ਲੱਗਦੇ ਕਮਰੇ ਵਿੱਚ ਕਥਿਤ ਮੀਟਿੰਗ ਹੋਈ ਸੀ।

ਇੱਕ ਮੈਂਬਰੀ ਕਮਿਸ਼ਨ ਪਰਮਬੀਰ ਸਿੰਘ ਵੱਲੋਂ ਮੁੰਬਈ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੂਬੇ ਦੇ ਤੱਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਦੋ ਸ਼ਾਂ ਮੁਤਾਬਕ ਵਾਜੇ ਨੂੰ ਨਵੀਂ ਮੁੰਬਈ ਪੁਲਿਸ ਦੇ ਚਾਰ ਕਰਮਚਾਰੀ ਸੁਰੱਖਿਆ ਹੇਠ ਦੱਖਣੀ ਮੁੰਬਈ ਵਿੱਚ ਕਮਿਸ਼ਨ ਦੇ ਸਾਹਮਣੇ ਸੁਣਵਾਈ ਲਈ ਤਲੋਜਾ ਜੇਲ੍ਹ ਤੋਂ ਲੈ ਗਏ, ਜਿੱਥੇ ਵਾਜੇ ਅਤੇ ਪਰਮਬੀਰ ਸਿੰਘ ਇੱਕ ਦੂਜੇ ਨਾਲ ਨਿੱਜੀ ਤੌਰ ‘ਤੇ ਗੱਲ ਕਰਨ ਵਿੱਚ ਕਾਮਯਾਬ ਹੋਏ।