The Khalas Tv Blog Punjab ਅਕਾਲੀ ਦਲ ਦੇ ਦੋ ਧਿਰ ਆਪਸ ‘ਚ ਭਿੜੇ, ਚੱਲੀਆਂ ਕੁਰਸੀਆਂ
Punjab

ਅਕਾਲੀ ਦਲ ਦੇ ਦੋ ਧਿਰ ਆਪਸ ‘ਚ ਭਿੜੇ, ਚੱਲੀਆਂ ਕੁਰਸੀਆਂ

ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ (Bathinda) ਦੇ ਨਿੱਜੀ ਰਿਜ਼ੋਰਟ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿੱਥੇ ਪਾਰਟੀ ਵਰਕਰ ਆਪਸ ਵਿੱਚ ਭਿੜ ਗਏ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪਾਰਟੀ ਦੇ ਸੀਨੀਆਰ ਆਗੂ ਵੀ ਹਾਜ਼ਰ ਸਨ। ਘਟਨਾ ਤੋਂ ਬਾਅਦ ਪੂਰੇ ਰਿਜ਼ੋਰਟ ‘ਚ ਹਫੜਾ-ਦਫੜੀ ਮਚ ਗਈ। ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਆਗੂਆਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ। ਜਾਂਚ ਲਈ ਬਠਿੰਡਾ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂਆਂ ਵੱਲੋਂ ਇਹ ਰੈਲੀ ਕਰਵਾਈ ਜਾ ਰਹੀ ਸੀ। ਜਿਸ ਵਿੱਚ ਉਹ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ‘ਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ।

ਇਹ ਵੀ ਪੜ੍ਹੋ – ਸਰਕਾਰੀ ਸਿਹਤ ਸਹੂਲਤਾਂ ‘ਤੇ ਫਿਰ ਖੜ੍ਹੇ ਹੋਏ ਸਵਾਲ, ਮਰੀਜ਼ ਪਰੇਸ਼ਾਨ

Exit mobile version