ਨਕੋਦਰ ਦੇ ਪਿੰਡ ਸ਼ੰਕਰ ਵਿੱਚ ਨਿਸ਼ਾਨ ਸਾਹਿਬ ਚੜ੍ਹਾਉਣ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ। ਦੋ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਚੜਾਉਣ ਵੇਲੇ ਕਰੰਟ ਲੱਗਣ ਕਰਕੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਨੌਜਵਾਨ ਪਿੰਡ ਬਜੂਹਾਂ ਕਲਾਂ ਦੇ ਰਹਿਣ ਵਾਲੇ ਸਨ। ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋਏ ਹਨ ਜਿੰਨਾਂ ਦਾ ਸਿਵਿਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ (62) ਅਤੇ ਮਹਿੰਦਰ ਸਿੰਘ (42) ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਪਿੰਡ ਸ਼ੰਕਰ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਉਹ ਪਿੰਡ ਬਜੂਹਾਂ ਵਿੱਚ ਰਹਿੰਦੇ ਹਨ ਤੇ ਸ਼ੰਕਰ ਇਸ ਅਸਥਾਨ ਉਤੇ ਮੱਥਾ ਟੇਕਣ ਆਉਂਦੇ ਰਹਿੰਦੇ ਹਨ। ਉਹ ਵਿਸਾਖੀ ਉੱਤੇ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ ਤੇ ਅਚਾਨਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਨਾਲ ਉਨ੍ਹਾਂ ਦੇ ਭਰਾ ਬੂਟਾ ਸਿੰਘ (62) ਸਾਲ ਅਤੇ ਮਹਿੰਦਰਪਾਲ (42) ਸਾਲ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ।
ਉੱਧਰ ਨੰਗਲ ਤੋਂ ਵੀ ਮੰਗਭਾਗੀ ਖ਼ਬਰ ਆਈ ਹੈ। ਨੰਗਲ ਵਿੱਚ ਉਸ ਸਮੇਂ ਦਰਦਨਾਕ ਭਾਣਾ ਵਾਪਰ ਗਿਆ ਜਦੋਂ ਸੰਗਤਾਂ ਨਾਲ ਭਰੀ ਟਰਾਲ਼ੀ ਪਲਟਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗੀ। ਇਹ ਸੰਗਤ ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਸਵਾਰ ਹੋ ਕੇ ਨਿਕਲੀ ਸੀ। ਟਰੈਕਟਰ ਦੀ ਬ੍ਰੇਕ ਫੇਲ੍ਹ ਦੀ ਵਜ੍ਹਾ ਕਰਕੇ ਇਹ ਹਾਦਸਾ ਵਾਪਰਿਆ।
ਪੁਲਿਸ ਨੇ ਦੱਸਿਆ ਟਰੈਕਟਰ ਓਵਰ ਸਪੀਡ ਵਿੱਚ ਸੀ ਇਸੇ ਲਈ ਕੰਧ ਵਿੱਚ ਜਾ ਕੇ ਵੱਜਿਆ। ਟਰੈਕਟਰ ਦੇ ਦੋਵੇਂ ਟਾਇਰ ਵੱਖ ਹੋ ਗਏ ਸਨ। ਇਸ ਹਾਦਸੇ ਵਿੱਚ ਡਰਾਈਵਰ ਅਤੇ 25 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ।