Lok Sabha Election 2024 Punjab

ਅਕਾਲੀ ਦਲ ਵੱਲੋਂ 7 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ! ਹਰਸਿਮਰਤ ਕੌਰ ਤੇ ਢੀਂਡਸਾ ਦਾ ਟਿਕਟ ਕੱਟਿਆ?

ਅਕਾਲੀ ਦਲ ਨੇ ਲੋਕ ਸਭਾ ਚੋਣਾਂ (Lok Sabha Elections 2024) ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। 7 ਉਮੀਦਵਾਰਾਂ ਦੀ ਲਿਸਟ ਨੇ ਸਿਆਸੀ ਜਾਣਕਾਰਾਂ ਨੂੰ ਹੈਰਾਨ ਕਰ ਦਿੱਤਾ ਹੈ। ਪਹਿਲੀ ਲਿਸਟ ਵਿੱਚ ਬਠਿੰਡਾ ਸੀਟ ‘ਤੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਸੀ ਕਿ ਅਕਾਲੀ ਦਲ ਦੀ ਪਹਿਲੀ ਲਿਸਟ ਵਿੱਚ 3 ਵਾਰ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਦਾ ਨਾਂ ਪੱਕਾ ਹੋਵੇਗਾ। ਪਰ ਅਕਾਲੀ ਦਲ ਨੇ ਅਜਿਹਾ ਨਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਚੋਣ ਨਾ ਚੜਨ ਦਾ ਐਲਾਨ ਕਰ ਚੁੱਕੇ ਹਨ ਅਜਿਹੇ ਵਿੱਚ ਹਰਸਿਮਰਤ ਕੌਰ ਬਾਦਲ ਚੋਣ ਲੜਨਗੇ ਇਹ ਗੱਲ ਪੱਕੀ ਹੈ। ਸ਼ਾਇਦ ਸੁਖਬੀਰ ਬਾਦਲ ਸਸਪੈਂਸ ਬਣਾ ਕੇ ਰੱਖਣਾ ਚਾਹੁੰਦੇ ਸਨ। ਸੰਗਰੂਰ ਸੀਟ ‘ਤੇ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਇਕਬਾਲ ਸਿੰਘ ਝੂੰਡਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਢੀਂਡਸਾ ਦੀ ਘਰ ਵਾਪਸੀ ਦੇ ਬਾਅਦ ਉਨ੍ਹਾਂ ਦੀ ਦਾਅਵੇਦਾਰੀ ਪੱਕੀ ਸੀ ਉਹ ਆਪ ਵੀ ਚੋਣ ਲੜਨਾ ਚਾਹੁੰਦੇ ਸਨ ਪਰ ਝੂੰਡਾ ਅੜ ਗਏ ਸਨ ਉਨ੍ਹਾਂ ਨੇ ਕਿਹਾ ਸੀ ਕਿ ਢੀਂਡਸਾ ਪਰਿਵਾਰ ਦੇ ਜਾਣ ਦੇ ਬਾਅਦ ਉਨ੍ਹਾਂ ਨੇ ਹਲਕਾ ਸੰਭਾਲਿਆ।

ਉਧਰ ਆਨੰਦਪੁਰ ਸਾਹਿਬ ਸੀਟ ‘ਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪਾਰਟੀ ਨੇ ਤੀਜੀ ਵਾਰ ਉਮੀਦਵਾਰ ਬਣਾਇਆ ਹੈ। ਉਹ 2014 ਵਿੱਚ ਜਿੱਤੇ ਸਨ ਜਦਕਿ 2019 ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਤੋਂ ਹਾਰੇ ਸਨ। ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਨੂੰ ਟਿਕਟ ਦੇ ਕੇ ਸੁਖਬੀਰ ਸਿੰਘ ਬਾਦਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਦਰਅਸਲ ਮੰਨਿਆ ਜਾ ਰਿਹਾ ਸੀ ਚੀਮਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਅੜੇ ਹੋਏ ਸਨ, ਪਾਰਟੀ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਗੁਰਦਾਸਪੁਰ ਲਈ ਮਨਾ ਲਿਆ ਹੈ। ਅੰਮ੍ਰਿਤਸਰ ਤੋਂ ਦਹਾਕਿਆਂ ਬਾਅਦ ਚੋਣ ਲੜ ਰਹੀ ਅਕਾਲੀ ਦਲ ਨੇ ਬੀਜੇਪੀ ਤੋਂ ਪਾਰਟੀ ਵਿੱਚ ਆਏ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਹੈ। ਇਸ ਸੀਟ ‘ਤੇ ਹਿੰਦੂ ਵੋਟਰਾਂ ਦੀ ਗਿਣਤੀ 60 ਫੀਸਦੀ ਹੈ।

ਪਟਿਆਲਾ ਤੋਂ ਵੀ ਪਾਰਟੀ ਨੇ 2 ਵਾਰ ਦੇ ਵਿਧਾਇਕ ਹਿੰਦੂ ਚਹਿਰਾ ਐਨ.ਕੇ ਸ਼ਰਮਾ ਨੂੰ ਅੱਗੇ ਕੀਤਾ ਹੈ। ਉਨ੍ਹਾਂ ਦਾ ਨਾਂ ਵੀ ਪਹਿਲਾਂ ਤੋਂ ਹੀ ਤੈਅ ਸੀ। ਇਕਬਾਲ ਸਿੰਘ ਝੂੰਡਾ ਦੀ ਕਮੇਟੀ ਨੂੰ ਵੀ ਸੁਖਬੀਰ ਸਿੰਘ ਬਾਦਲ ਨੇ ਲਾਗੂ ਕੀਤਾ ਸੀ। ਸ੍ਰੀ ਫਤਿਹਗੜ੍ਹ ਸਾਹਿਬ ਦੀ ਰਿਜ਼ਰਵ ਸੀਟ ਤੋਂ ਬਿਕਰਮਜੀਤ ਸਿੰਘ ਖਾਲਸਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਫਰੀਦਕੋਟ ਤੋਂ ਗੁਰਦੇਵ ਬਾਦਲ ਦੇ ਪੋਤਰੇ ਰਾਜਵਿੰਦਰ ਸਿੰਘ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਹੈ।