India

ਕੇਰਲਾ ‘ਚ ਸੜਕ ਹਾਦਸਾ , 9 ਲੋਕਾਂ ਦੀ ਜੀਵਨ ਲੀਲ੍ਹਾ ਸਮਾਪਤ

ਕੇਰਲ ਦੇ ਪਲੱਕੜ ਜ਼ਿਲੇ ਵਿੱਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਦੋ ਬੱਸਾਂ ਦੀ ਆਪਸ ਟੱਕਰਾਅ ਗਈਆਂ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਕੇਰਲ ਦੇ ਪਲੱਕੜ ਜ਼ਿਲੇ ਦੇ ਵਡੱਕਨਚੇਰੀ ਵਿਖੇ ਇੱਕ ਸੈਲਾਨੀ ਬੱਸ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐਸਆਰਟੀਸੀ) ਦੀ ਬੱਸ ਨਾਲ ਟਕਰਾ ਗਈ। ਰਾਜ ਮੰਤਰੀ ਐਮਬੀ ਰਾਜੇਸ਼ ਨੇ ਇਹ ਜਾਣਕਾਰੀ ਦਿੱਤੀ।

ਪਲੱਕੜ ਜ਼ਿਲੇ ਦੇ ਮੰਗਲਮ ‘ਚ ਦੁਪਹਿਰ 12.05 ਵਜੇ ਕੋਟਾਰੱਕਰਾ ਤੋਂ ਕੋਇੰਬਟੂਰ ਜਾ ਰਹੀ ਬੱਸ ਨੂੰ ਇਕ ਯਾਤਰੀ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ਦਲਦਲ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ 38 ਲੋਕ ਜ਼ਖਮੀ ਹੋ ਗਏ। ਹਾਦਸੇ ਦੇ ਸਮੇਂ ਬੱਸ ਵਿੱਚ ਏਰਨਾਕੁਲਮ ਦੇ ਮਾਰ ਬੇਸਿਲ ਦੇ ਵਿਦਿਆਨਿਕੇਤਨ ਸਕੂਲ ਦੇ 42 ਵਿਦਿਆਰਥੀ ਅਤੇ ਪੰਜ ਅਧਿਆਪਕ ਸਵਾਰ ਸਨ।

ਸਾਰੇ ਜ਼ਖ਼ਮੀਆਂ ਨੂੰ ਪਲੱਕੜ ਜ਼ਿਲ੍ਹਾ ਹਸਪਤਾਲ, ਤ੍ਰਿਸ਼ੂਰ ਮੈਡੀਕਲ ਕਾਲਜ, ਅਲਾਥੁਰ ਤਾਲੁਕ ਹਸਪਤਾਲ ਅਤੇ ਵਡੱਕਨਚੇਰੀ ਦੇ ਇੱਕ ਨਿੱਜੀ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਸ ਵਿੱਚ 10 ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਅਲਾਥੁਰ ਅਤੇ ਵਡਾਕੰਚੇਰੀ ਤੋਂ ਫਾਇਰ ਬ੍ਰਿਗੇਡ ਦੀਆਂ ਇਕਾਈਆਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ।

ਇਸ ਤੋਂ ਪਹਿਲਾਂ ਗੁਜਰਾਤ ਦੇ ਵਡੋਦਰਾ ਸ਼ਹਿਰ ‘ਚ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗ ‘ਤੇ ਇਕ ਕੰਟੇਨਰ ਟਰੱਕ ਨੇ ਇਕ ਥ੍ਰੀ-ਵ੍ਹੀਲਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਥ੍ਰੀ-ਵ੍ਹੀਲਰ ‘ਚ ਕਰੀਬ 10 ਲੋਕ ਸਵਾਰ ਸਨ। ਅਧਿਕਾਰੀ ਨੇ ਦੱਸਿਆ ਸੀ ਕਿ ਕੰਟੇਨਰ ਟਰੱਕ ਇਕ ਕਾਰ ਨਾਲ ਟਕਰਾਉਣ ਤੋਂ ਬਾਅਦ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਡਿਵਾਈਡਰ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਇਕ ‘ਚੱਕਰ’ (ਥ੍ਰੀ-ਵ੍ਹੀਲਰ) ਨਾਲ ਟਕਰਾ ਗਿਆ।