India

ਸੀਟ ਨੂੰ ਲੈ ਕੇ ਇਹ ਕੀ ਕਰ ਦਿੱਤਾ, ਸਾਰੀ ਟਰੇਨ ਵਿੱਚ ਮੱਚ ਗਿਆ ਹੜਕੰਪ…

Argument over sitting on a seat, a person sprinkled petrol on a moving train and set fire to the passengers, three dead bodies were found.

ਕੇਰਲ ਦੇ ਕੋਝੀਕੋਡ ਵਿੱਚ ਐਤਵਾਰ ਦੇਰ ਰਾਤ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਚੱਲਦੀ ਟਰੇਨ ‘ਚ ਇਕ ਵਿਅਕਤੀ ਕਥਿਤ ਤੋਰ ‘ਤੇ ਯਾਤਰੀਆਂ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਕੇਸ ਵਿੱਚ ਬੱਚੇ ਸਮੇਤ ਤਿੰਨ ਦੀ ਮੌਤ ਦੱਸੀ ਜਾ ਰਹੀ ਹੈ ਅਤੇ ਘੱਟੋ ਘੱਟ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੋਮਵਾਰ ਨੂੰ ਰੇਲਵੇ ਅਧਿਕਾਰੀਆਂ ਨੇ ਐਨਐਨਆਈ ਨਿਊਜ਼ ਨੂੰ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਘਟਨਾ ਅਲਾਪੁਝਾ ਤੋਂ ਕੰਨੂਰ ਐਗਜ਼ੀਕਿਊਟਿਵ ਐਕਸਪ੍ਰੈਸ ਦੇ ਡੀ1 ਕੋਚ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਟਰੇਨ ‘ਚ ਚੜ੍ਹਨ ਨੂੰ ਲੈ ਕੇ ਮੁਲਜ਼ਮਾਂ ਦਾ ਝਗੜਾ ਹੋਇਆ ਸੀ। ਉਸ ਨੂੰ ਸੀਟ ਨਾ ਮਿਲਣ ‘ਤੇ ਬੋਗੀ ‘ਚ ਬੈਠੀ ਔਰਤ ਨਾਲ ਹੱਥੋਪਾਈ ਹੋ ਗਈ ਅਤੇ ਕੁਝ ਹੋਰ ਯਾਤਰੀ ਔਰਤ ਦੇ ਸਮਰਥਨ ‘ਚ ਆ ਗਏ। ਇਸ ਤੋਂ ਤੰਗ ਆ ਕੇ ਦੋਸ਼ੀ ਨੇ ਔਰਤ ‘ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ।

ਜਾਣਕਾਰੀ ਮੁਤਾਬਿਕ ਸ਼ੱਕੀ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ, ਯਾਤਰੀਆਂ ਵੱਲੋਂ ਐਮਰਜੈਂਸੀ ਚੇਨ ਖਿੱਚਣ ਤੋਂ ਬਾਅਦ ਫਰਾਰ ਹੋ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਟਰੇਨ ‘ਚ ਹੜਕੰਪ ਮਚ ਗਿਆ। ਲੋਕਾਂ ਨੇ ਅਲਾਪੁਝਾ-ਕੰਨੂਰ ਐਗਜ਼ੀਕਿਊਟਿਵ ਐਕਸਪ੍ਰੈਸ ਟਰੇਨ ਦੀ ਐਮਰਜੈਂਸੀ ਚੇਨ ਖਿੱਚ ਲਈ। ਜਿਵੇਂ ਹੀ ਟਰੇਨ ਹੌਲੀ ਹੋਈ ਤਾਂ ਦੋਸ਼ੀ ਟਰੇਨ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ। ਇੱਥੇ ਯਾਤਰੀਆਂ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਨੂੰ ਸੂਚਨਾ ਦਿੱਤੀ ਅਤੇ ਅੱਗ ਬੁਝਾਈ।

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਇੱਕ ਅਧਿਕਾਰੀ ਨੇ ਦੱਸਿਆ, “ਮੱਤਨੂਰ ਨਿਵਾਸੀ ਰਹਿਮਤ, ਉਸਦੀ ਭੈਣ ਦੀ ਦੋ ਸਾਲ ਦੀ ਧੀ ਅਤੇ ਨੌਫਲ ਰੇਲਵੇ ਟ੍ਰੈਕ ਦੇ ਕੋਲ ਮ੍ਰਿਤਕ ਪਾਏ ਗਏ ਸਨ।”
ਫੋਰੈਂਸਿਕ ਮਾਹਿਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏਐਨਆਈ ਨਿਊਜ਼ ਮੁਤਾਬਿਕ ਰੇਲਵੇ ਸੂਤਰਾਂ ਮੁਤਾਬਕ ਇਹ ਘਟਨਾ 2 ਅਪ੍ਰੈਲ ਦੀ ਰਾਤ ਕਰੀਬ 10 ਵਜੇ ਅਲਾਪੁਝਾ ਕੰਨੂਰ ਮੇਨ ਐਗਜ਼ੀਕਿਊਟਿਵ ਐਕਸਪ੍ਰੈੱਸ ਟਰੇਨ ਦੇ ਡੀ1 ਕੋਚ ‘ਚ ਵਾਪਰੀ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਝਗੜਾ ਹੋਇਆ ਜਿਸ ਦੌਰਾਨ ਇੱਕ ਵਿਅਕਤੀ ਨੇ ਪੈਟਰੋਲ ਪਾ ਕੇ ਆਪਣੇ ਇੱਕ ਸਹਿ-ਯਾਤਰੀ ਨੂੰ ਅੱਗ ਲਗਾ ਦਿੱਤੀ। ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲੇ ਹੋਰ ਯਾਤਰੀ ਸੜ ਕੇ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।

ਸੂਤਰਾਂ ਨੇ ਦੱਸਿਆ, ”ਥਲਾਸੇਰੀ ਦੇ ਅਨਿਲ ਕੁਮਾਰ, ਉਨ੍ਹਾਂ ਦੀ ਪਤਨੀ ਸਾਜਿਸ਼ਾ, ਉਨ੍ਹਾਂ ਦਾ ਬੇਟਾ ਅਦਵੈਤ, ਕੰਨੂਰ ਤੋਂ ਰੂਬੀ ਅਤੇ ਤ੍ਰਿਸੂਰ ਤੋਂ ਪ੍ਰਿੰਸ ਜ਼ਖਮੀ ਹੋਏ ਯਾਤਰੀਆਂ ‘ਚ ਸ਼ਾਮਲ ਹਨ।”
ਰੇਲਗੱਡੀ ਨੂੰ ਇਲਾਥੁਰ ਵਿਖੇ ਰੋਕ ਦਿੱਤਾ ਗਿਆ ਸੀ, ਅਤੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।

ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ

ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਜਾਂਚ ਹੁਣ ਉਸ ਵਿਅਕਤੀ ‘ਤੇ ਕੇਂਦ੍ਰਿਤ ਹੈ, ਜਿਸ ਨੇ ਯਾਤਰੀਆਂ ‘ਤੇ ਹਮਲਾ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਉਨ੍ਹਾਂ ਦੇ ਹਮਲੇ ਦਾ ਕਾਰਨ ਸਪੱਸ਼ਟ ਨਹੀਂ ਹੈ। ਮੁਲਜ਼ਮ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।