The Khalas Tv Blog International UAE ‘ਚ ਹੋਏ ਦੋ ਧਮਾ ਕੇ, ਤਿੰਨ ਮੌ ਤਾਂ, ਛੇ ਜ਼ਖ਼ ਮੀ
International

UAE ‘ਚ ਹੋਏ ਦੋ ਧਮਾ ਕੇ, ਤਿੰਨ ਮੌ ਤਾਂ, ਛੇ ਜ਼ਖ਼ ਮੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਅਰਬ ਅਮੀਰਾਤ (UAE) ਦੇ ਆਬੂ ਧਾਬੀ ਵਿੱਚ ਹੋਏ ਦੋ ਵੱਖ-ਵੱਖ ਧਮਾਕਿਆਂ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਛੇ ਜ਼ਖਮੀ ਹੋ ਗਏ ਹਨ। ਅਬੂ ਧਾਬੀ ਪੁਲਿਸ ਨੇ ਦੱਸਿਆ ਕਿ ਤੇਲ ਟੈਂਕਰਾਂ ਵਿੱਚ ਹੋਏ ਧਮਾਕੇ ਵਿੱਚ ਛੇ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਾਰੇ ਗਏ ਲੋਕਾਂ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਵਿਅਕਤੀ ਸ਼ਾਮਲ ਹੈ।

ਅਬੂ ਧਾਬੀ ਹਵਾਈ ਅੱਡੇ ਦੇ ਨੇੜੇ ਅੱਜ ਦੋ ਧਮਾਕੇ ਹੋਏ ਹਨ, ਜਿਸ ਦੀ ਯਮਨ ਦੇ ਹੂਤੀ ਬਾਗੀਆਂ ਨੇ ਜ਼ਿੰਮੇਵਾਰੀ ਲਈ ਹੈ। ਅਬੂ ਧਾਬੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਤੇਲ ਟੈਂਕਰਾਂ ਵਿੱਚ ਮੁਸੱਫਾਹ ਖੇਤਰ ਵਿੱਚ ਇੱਕ ਤੇਲ ਸਟੋਰੇਜ ਕੇਂਦਰ ਦੇ ਨੇੜੇ ਧਮਾਕਾ ਹੋਇਆ ਹੈ ਜਦਕਿ ਇੱਕ ਹੋਰ ਧਮਾਕਾ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਨਿਰਮਾਣ ਸਥਾਨ ਦੇ ਨੇੜੇ ਹੋਇਆ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਹ ਹਮਲਾ ਡ੍ਰੋਨ ਦੇ ਜ਼ਰੀਏ ਕੀਤਾ ਗਿਆ ਹੈ।

Exit mobile version