Punjab

ਹਾਈ ਕਮਾਂਡ ਵੱਲੋਂ ਸਿੱਧੂ ਨੂੰ ਦਿੱਤਾ ਹੌਲੀ ਦੇਣੀ ਜ਼ੋਰ ਦਾ ਝਟਕਾ

ਦ ਖ਼ਾਲਸ ਬਿਊਰੋ (ਗੁਰਪ੍ਰੀਤ ਸਿੰਘ) : ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤਿੰਨ ਚਿਹਰਿਆਂ ਦੇ ਸਿਰ ‘ਤੇ ਲੜਨ ਦਾ ਫੈਸਲਾ ਲਿਆ ਗਿਆ ਹੈ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ਲਈ ਕਾਹਲੇ ਹਨ । ਉਂਝ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਕਈ ਨੇਤਾ ਵੀ ਇਹੋ ਸਿੱਕ ਦਿਲ ਵਿੱਚ ਪਲੋਸ ਪਹੇ ਹਨ। ਇਸੇ ਦੌਰਾਨ   ਕਾਂਗਰਸ ਪਾਰਟੀ ਵੱਲੋਂ ਆਪਣਾ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦੇਣ ਦੇ ਸੰਕੇਤ ਦੇ ਦਿੱਤੇ ਗਏ ਹਨ।

ਕਾਂਗਰਸ ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਵੀਡੀਓ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਅਦਾਕਾਰ  ਸੋਨੂੰ ਸੂਦ ਬੋਲ ਰਹੇ ਰਿਹਾ ਹੈ। ਟਵੀਟ ਸਾਂਝਾ ਕਰਦੇ ਹੋਏ ਕਾਂਗਰਸ ਨੇ ਲਿਖਿਆ ਹੈ, ‘ਬੋਲ ਰਿਹਾ ਪੰਜਾਬ, ਅਬ ਪੰਜੇ ਕੇ ਸਾਥ-ਮਜ਼ਬੂਤ ਕਰੇਂਗੇ ਹਰ ਹਾਥ।’ ਇਸ ਵੀਡੀਓ ਵਿੱਚ ਸੋਨੂੰ ਸੂਦ ਵੱਲੋਂ  ਕਿਹਾ ਜਾ ਰਿਹਾ ਹੈ ਕਿ, ‘ਅਸਲੀ ਮੁੱਖ ਮੰਤਰੀ ਜਾਂ ਰਾਜਾ ਅਜਿਹਾ ਵਿਅਕਤੀ ਹੈ, ਜਿਸਨੂੰ ਜ਼ਬਰਦਸਤੀ ਕੁਰਸੀ ਉਤੇ ਬੈਠਾਇਆ ਜਾਵੇ, ਉਸ ਨੂੰ ਸੰਘਰਸ਼ ਨਹੀਂ ਕਰਨਾ ਪੈਂਦਾ ਜਾਂ ਉਸ ਨੂੰ ਲੋਕਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਮੈਂ ਮੁੱਖ ਮੰਤਰੀ ਅਹੁੱਦੇ ਦਾ ਉਮੀਦਵਾਰ ਹਾਂ ਅਤੇ ਇਸ ਦਾ ਹੱਕਦਾਰ ਹਾਂ।

ਐਨ ਇਸੇ ਵੇਲੇ ਵੀਡੀਓ ਵਿੱਚ ‘ਕੰਬਲੀ ਵਾਲੇ ਬਾਬਾ’ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਲੰਘਦਿਆਂ ਦਿਖਾਇਆ ਗਿਆ ਹੈ।ਇਸੋ ਦੌਰਾਨ ਖਬਰਾਂ ਇਹ ਵੀ ਆਉਣ ਲੱਗੀਆਂ ਨੇ ਕਿ ਕਾਂਗਰਸ ਹਾਈ ਕਮਾਂਡ ਨੇ ਚੰਨਾ ਅਤੇ ਸਿੱਧੂ ਨੂੰ ਛੱਡ ਕੇ ਕਿਸੇ ਟਕਸਾਲੀ ਆਗੂ ਵੱਲ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।