ਬਿਊਰੋ ਰਿਪੋਰਟ : ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈਕੇ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (BBC) ਵੱਲੋਂ ਬਣਾਈ ਗਈ ਡਾਕਯੂਮੈਂਟਰੀ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ ਹੁਣ ਟਵਿੱਟਰ ਨੇ ਉਨ੍ਹਾਂ ਭਾਰਤੀ ਐਕਾਉਂਟ ‘ਤੇ ਕਾਰਵਾਈ ਕੀਤੀ ਹੈ ਜ਼ਿੰਨਾਂ ਦੇ ਜ਼ਰੀਏ ਡਾਕਯੂਮੈਂਟਰੀ ਨੂੰ ਪਰਮੋਟ ਕੀਤਾ ਜਾ ਰਿਹਾ ਸੀ । 21 ਜਨਵਰੀ ਨੂੰ ਸਰਕਾਰ ਨੇ ਇਹ ਨਿਰਦੇਸ਼ Youtube ਅਤੇ ਟਵਿੱਟਰ ਨੂੰ ਜਾਰੀ ਕੀਤੇ ਸਨ । ਭਾਰਤ ਸਰਕਾਰ ਨੇ ਜਿੰਨਾਂ ਟਵਿੱਟਰ ਐਕਾਉਂਟ ‘ਤੇ ਕੰਟੈਂਟ ਬਲਾਕ ਕਰਨ ਦੀ ਲਿਸਟ ਸੌਂਪੀ ਸੀ ਉਸ ‘ਤੇ ਟਵਿੱਟਰ ਨੇ ਐਕਸ਼ਨ ਲੈ ਲਿਆ ਹੈ। ਭਾਰਤ ਸਰਕਾਰ ਦੀ ਲਿਸਟ ਵਿੱਚ ਗੁਰਪ੍ਰੀਤ ਸਿੰਘ ਸਹੋਟਾ ਦਾ ਨਾਂ ਵੀ ਸੀ ਜਿੰਨਾਂ ਦੇ ਐਕਾਉਂਟ ਤੋਂ ਹੁਣ ਟਵਿਟਰ ਨੇ ਡਾਕਯੂਮੈਂਟਰੀ ਦਾ ਕੰਟੈਂਟ ਬਲਾਕ ਕਰ ਦਿੱਤਾ ਹੈ।
ਟਵਿੱਟਰ ਵੱਲੋਂ ਕੀਤਾ ਗਿਆ ਬਿਆਨ ਜਾਰੀ
ਟਵਿੱਟਰ ਨੇ ਗੁਰਪ੍ਰੀਤ ਸਿੰਘ ਸਹੋਤਾ ਨੂੰ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵੱਲੋਂ ਤੁਹਾਡੇ ਐਕਾਉਂਟ ‘ਤੇ ਕੁਝ ਅਜਿਹੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਜੋ ਭਾਰਤ ਦੇ ਕਾਨੂੰਨ ਮੁਤਾਬਿਕ ਨਹੀਂ ਹੈ। ਇਸ ਲਈ ਅਸੀਂ ਭਾਰਤੀ ਕਾਨੂੰਨ ਦੇ ਮੁਤਾਬਿਕ ਤੁਹਾਡੇ ਵੱਲੋਂ ਸ਼ੇਅਰ ਕੀਤੇ ਗਏ ਕੰਟੈਂਟ ਨੂੰ ਭਾਰਤ ਵਿੱਚ ਸਸਪੈਂਡ ਕਰਦੇ ਹਾਂ । ਟਵਿੱਟਰ ਆਪਣੇ ਯੂਜ਼ਰ ਦਾ ਸਨਮਾਨ ਕਰਦਾ ਹੈ ਪਰ ਜੇਕਰ ਸਰਕਾਰ ਵੱਲੋਂ ਕਿਸੇ ਕੰਟੈਂਟ ਨੂੰ ਲੈਕੇ ਇਤਰਾਜ਼ ਜਤਾਇਆ ਜਾਂਦਾ ਹੈ ਤਾਂ ਉਸ ‘ਤੇ ਫੌਰਨ ਕਾਰਵਾਈ ਕੀਤੀ ਜਾਂਦੀ ਹੈ।
ਦਰਅਸਲ BBC ਨੇ PM ਮੋਦੀ ‘ਤੇ ‘ਇੰਡੀਆ : ਦ ਮੋਦੀ ਕਰੇਸ਼ਨ’ ਨਾਂ ਦੀ ਡਾਕਯੂਮੈਂਟਰੀ ਬਣਾਈ ਸੀ । ਜਿਸ ਵਿੱਚ ਗੁਜਰਾਤ ਦੇ ਦੰਗਿਆ ਦੌਰਾਨ ਪੀਐੱਮ ਮੋਦੀ ਜੋ ਕਿ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ ਉਨ੍ਹਾਂ ਭੂਮਿਕਾ ਨੂੰ ਲੈਕੇ ਸਵਾਲ ਚੁੱਕੇ ਗਏ ਸਨ । ਪਰ ਕੇਂਦਰ ਸਰਕਾਰ ਨੇ ਇਸ ਡਾਕਯੂਮੈਂਟਰੀ ‘ਤੇ ਰੋਕ ਲੱਗਾ ਦਿੱਤੀ ਸੀ । ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ 19 ਜਨਵਰੀ ਨੂੰ ਸਾਫ ਕਰ ਦਿੱਤਾ ਸੀ ਕਿ ਇਹ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ BBC ਦੀ ਡਾਕਯੂਮੈਂਟਰੀ ਦੇ ਪਹਿਲੇ ਐਪੀਸੋਡ ਨੂੰ Youtube ਤੋਂ ਬਲਾਕ ਕਰ ਦਿੱਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ BBC ਦੀ ਸੀਰੀਜ਼ ਦੇ ਲਿੰਕ ਨਾਲ ਸਬੰਧਿਤ 50 ਤੋਂ ਜ਼ਿਆਦਾ ਟਵੀਟ ਬਲਾਕਰ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ YouTube ਅਤੇ Twitter ਦੋਵਾਂ ਨੇ ਭਾਰਤੀ ਕਾਨੂੰਨ ਮੁਤਾਬਿਕ ਇਸ ‘ਤੇ ਕਾਰਵਾਈ ਵੀ ਕਰ ਦਿੱਤੀ ਹੈ । ਵਿਦੇਸ਼ ਮੰਤਰਾਲੇ,ਗ੍ਰਹਿ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਡਾਕਯੂਮੈਂਟਰੀ ਦੀ ਜਾਂਚ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮਾਜ ਨੂੰ ਗਲਤ ਸੁਨੇਹਾ ਦਿੰਦੀ ਹੈ
ਗੁਜਰਾਤ ਦੰਸਿਆ ਵਿੱਚ ਹਜ਼ਾਰ ਲੋਕਾਂ ਦੀ ਜਾਨ ਗਈ ਸੀ
27 ਫਰਵਰੀ 2022 ਨੂੰ ਗੋਧਰਾ ਵਿੱਚ ਸਾਬਰਮਤੀ ਐਕਸਪ੍ਰੈਸ ਨੂੰ ਅੱਗ ਲਗਾਈ ਗਈ ਸੀ ਜਿਸ ਵਿੱਚ 59 ਹਿੰਦੂ ਯਾਤਰੀਆਂ ਦੀ ਮੌਤ ਹੋ ਗਈ ਸੀ । ਇਸ ਟ੍ਰੇਨ ਵਿੱਚ ਕਾਰ ਸੇਵਕ ਬੈਠੇ ਸਨ । ਇਸ ਦੇ ਕੁਝ ਦਿਨ ਬਾਅਦ ਗੁਜਰਾਤ ਦੇ ਵੱਖ -ਵੱਖ ਸ਼ਹਿਰਾਂ ਵਿੱਚ ਦੰਗੇ ਹੋਏ ਸਨ । ਅਧਿਕਾਰਿਕ ਅੰਕੜਿਆਂ ਮੁਤਾਬਿਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ 790 ਮੁਸਲਮਾਨ ਅਤੇ 254 ਹਿੰਦੂ ਸੀ । ਇੰਨਾਂ ਦੰਗਿਆਂ ਨੂੰ ਲੈਕੇ ਤਤਕਾਲੀ ਸਰਕਾਰ ‘ਤੇ ਸਵਾਲ ਉੱਠੇ ਸਨ ਪਰ ਕਈ ਜਾਂਚ ਏਜੰਸੀਆਂ ਵੱਲੋਂ ਪੀਐੱਮ ਮੋਦੀ ਨੂੰ ਇਸ ਵਿੱਚ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ।