India Punjab

ਮੂਸੇਵਾਲਾ ਦੇ ਗਾਣੇ ਤੋਂ ਬਾਅਦ ਹੁਣ ਕਿਸਾਨਾਂ ਦੇ ਇਸ ਸੋਸ਼ਲ ਮੀਡੀਆ ਅਕਾਊਂਟ ‘ਤੇ ਵੱਡਾ ਐਕਸ਼ਨ

ਸਿੱਧੂ ਮੂਸੇਵਾਲਾ ਦਾ ਗਾਣਾ SYL ਅਤੇ Tractor2twitre’s ਵੀ ਬੈਨ ਕਰ ਦਿੱਤਾ ਗਿਆ ਸੀ

‘ਦ ਖ਼ਾਲਸ ਬਿਊਰੋ : ਸੋਸ਼ਲ ਮੀਡੀਆ ‘ਤੇ ਭਾਰਤ ਸਰਕਾਰ ਦੀ ਸਖ਼ਤੀ ਲੱਗਾਤਾਰ ਵਧ ਰਹੀ ਹੈ, ਪਿਛਲੇ ਹਫਤੇ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਰਿਲੀਜ਼ ਹੋਇਆ ਪਹਿਲਾਂ ਗਾਣਾ SYL ਨੂੰ YTUBE ਤੋਂ ਹਟਾ ਦਿੱਤਾ ਸੀ, ਇਸ ਤੋਂ ਬਾਅਦ ਸਿੱਧੂ ਮੂਸੇਵਾਲ ਨਾਲ ਜੁੜੇ Twitter account Tractor2twitre’s ‘ਤੇ ਵੀ ਬੈਨ ਲਾ ਦਿੱਤਾ ਗਿਆ ਹੁਣ ਕਿਸਾਨਾਂ ਨਾਲ ਜੁੜੇ ਇਕ ਹੋਰ ਸੋਸ਼ਲ ਮੀਡੀਆ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਹੈ

Kisanekta morcha account ‘ਤੇ ਬੈਨ

ਕਿਸਾਨ ਅੰਦੋਲਨ ਦੌਰਾਨ twitter account Kisanekta morcha account ਸ਼ੁਰੂ ਕੀਤਾ ਗਿਆ ਸੀ ਪਰ ਹੁਣ ਕੇਂਦਰ ਸਰਕਾਰ ਨੇ ਇਸ ‘ਤੇ ਵੀ ਬੈਨ ਲੱਗਾ ਦਿੱਤਾ ਹੈ,ਕੇਂਦਰ ਸਰਕਾਰ ਦੀ ਸ਼ਿਕਾਇਤ ‘ਤੇ twitter ਵੱਲੋਂ ਕਾਰਵਾਈ ਕੀਤੀ ਗਈ ਹੈ, ਬੈਨ ਲਗਾਉਣ ਦੇ ਪਿੱਛੇ ਕੀ ਕਾਰਣਾ ਹੈ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਪਰ ਟਵਿਟਰ ਨੇ ਬੈਨ ਲਗਾਉਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ twitter ਭਾਰਤ ਵਿੱਚ ਦੇਸ਼ ਦੇ ਕਾਨੂੰਨ ਅਧੀਨ ਕੰਮ ਕਰਦਾ ਹੈ,ਇਸੇ ਲਈ information technology act 2000 ਅਧੀਨ ਭਾਰਤ ਸਰਕਾਰ ਦੀ ਮੰਗ ‘ਤੇ kisanekta morcha ਦੇ twitter account ਨੂੰ ਬੰਦ ਕੀਤਾ ਗਿਆ ਹੈ

ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਲੈਕੇ ਨਰਾਜ਼ਗੀ

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਗਾਣੇ syl ਨੂੰ ਲੈਕੇ ਹਰਿਆਣਾ ਦੇ ਕਲਾਕਾਰਾਂ ਅਤੇ ਸਿਆਸਤਦਾਨਾਂ ਨੇ ਨਾਰਾਜ਼ਗੀ ਜਤਾਈ ਸੀ। ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਨਾ ਦੇਣ ਵਾਲੇ ਸ਼ਬਦਾਂ ਦਾ ਵਿਰੋਧ ਕਰਦਿਆਂ ਹਰਿਆਣਵੀ ਕਲਾਕਾਰ ਗਜੇਂਦਰ ਫੌਗਾਟ ਨੇ ਇਸ ਦੇ ਵਿਰੋਧ ’ਚ ਨਵਾਂ ਗੀਤ ਬਣਾਉਣ ਦਾ ਐਲਾਨ ਕੀਤਾ ਹੈ।

ਹਰਿਆਣਵੀ ਗਾਇਕ ਕੁਲਬੀਰ ਦਨੋਦਾ ਨੇ ਕਿਹਾ ਕਿ ਇਹ ਗੀਤ ਮੂਸੇ ਵਾਲਾ ਦੇ ਪਰਿਵਾਰ ਤੇ ਉਸ ਦੀ ਟੀਮ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ। ਅਜਿਹੇ ਗੀਤਾਂ ਨਾਲ ਸੂਬੇ ਦਾ ਭਾਈਚਾਰਾ ਵਿਗੜਦਾ ਹੈ। ਗਜੇਂਦਰ ਫੌਗਾਟ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇ ਵਾਲਾ ਦੇ ਫੈਨ ਹਨ ਪਰ ਉਨ੍ਹਾਂ ਦੇ ਇਸ ਗੀਤ ਨਾਲ ਉਹ ਸਹਿਮਤ ਨਹੀਂ ਹਨ, ਹਾਲਾਂਕਿ ਹਰਿਆਣਾ ਦੇ ਮੁੱਕੇਬਾਜ ਵਿਜੇਂਦਰ ਸਿੰਘ ਸਿੱਧੂ ਮੂਸੇਵਾਲਾ ਦੇ ਗਾਣੇ ਦੀ ਹਿਮਾਇਤ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ ਮੂਸੇਵਾਲਾ ਦੇ ਗਾਣੇ ਨੂੰ ਗੱਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, 23 ਜੂਨ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਇਹ ਗੀਤ ਦੁਨੀਆ ਭਰ ਵਿੱਚ ਵੱਡੇ ਪੱਧਰ ਉੱਤੇ ਦੇਖਿਆ ਗਿਆ ਸੀ।