‘ਦ ਖ਼ਾਲਸ ਬਿਊਰੋ :- ਕਿਸਾਨ ਏਕਤਾ ਮੋਰਚਾ ਦੇ IT ਸੈੱਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਟਵਿੱਟਰ ਨੂੰ ਇੱਕ ਨੋਟਿਸ ਜਾਰੀ ਹੋਣ ਤੋਂ ਬਾਅਦ ਟਵਿੱਟਰ ਨੇ ਮੁੜ ਤੋਂ ਕਿਸਾਨੀ ਅੰਦੋਲਨ ਨਾਲ ਜੁੜੀ ਜਾਣਕਾਰੀ ਨੂੰ ਆਦਾਨ-ਪ੍ਰਦਾਨ ਕਰਨ ਵਾਲੇ ਟਵਿੱਟਰ ਖਾਤਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਸੰਘਰਸ਼ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਟਰੈਕਟਰ2ਟਵਿੱਟਰ ਵਾਲਾ ਅਕਾਊਂਟ ਟਵਿੱਟਰ ਨੇ ਸਰਕਾਰ ਦੀ 7 ਸਾਲ ਦੀ ਸਜ਼ਾ ਦੀ ਧਮਕੀ ਤੋਂ ਬਾਅਦ ਦੁਬਾਰਾ ਬੰਦ ਕਰ ਦਿੱਤਾ ਹੈ ਅਤੇ ਉਸ ਨਾਲ ਜੁੜੇ ਐਕਟਿਵ ਨਿੱਜੀ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ। ਉਸਨੇ ਦੱਸਿਆ ਕਿ ਜਿਹੜਾ ਟਰੈਕਟਰ2ਟਵਿੱਟਰ ਖਾਤੇ ਦਾ ਬੈਕਅੱਪ ਅਕਾਊਂਟ ਬਣਾਇਆ ਸੀ, ਉਹ ਵੀ ਬੰਦ ਕਰ ਦਿੱਤਾ ਗਿਆ ਹੈ।
ਭਾਰਤ ਸਰਕਾਰ ਨੇ ਮਾਈਕ੍ਰੋ ਬਲੌਗਿੰਗ ਵੈਬਸਾਈਟ ਟਵਿੱਟਰ ਨੂੰ ਕਿਸਾਨੀ ਅੰਦੋਲਨ ਦੇ ਸੰਬੰਧੀ ਹੈਸ਼ਟੈਗ ਦੀ ਵਰਤੋਂ ਕਰਨ ਅਤੇ ਜਾਣਕਾਰੀ ਦੇਣ ਵਾਲੇ 250 ਤੋਂ ਵੱਧ ਟਵਿੱਟਰ ਖਾਤਿਆਂ ਨੂੰ ‘ਇੱਕ-ਪਾਸੜ’ ਤਰੀਕੇ ਨਾਲ Unblock ਕਰਨ ਦੀ ਕਾਰਵਾਈ ‘ਤੇ ਚਿਤਾਵਨੀ ਭਰਿਆ ਨੋਟਿਸ ਜਾਰੀ ਕੀਤਾ ਹੈ।