India Punjab

ਕਿਸਾਨਾਂ ਦਾ ਮੋਦੀ ਨੂੰ ਸੰਦੇਸ਼ : ਸ਼ਹੀਦ ਭਾਈ ਤਾਰੂ ਸਿੰਘ ਦੇ ਵਾਰਸ ਦਿੱਲੀ ਦੀਆਂ ਸਰਹੱਦਾਂ ‘ਤੇ ਕਰ ਰਹੇ ਨੇ ਤੁਹਾਡਾ ਇੰਤਜ਼ਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਟਵੀਟ ਕੀਤਾ। ਮੋਦੀ ਨੇ ਟਵੀਟ ਕਰਕੇ ਕਿਹਾ, “ਭਾਈ ਤਾਰੂ ਸਿੰਘ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਬਹਾਦਰੀ ਨੂੰ ਕਦੇ ਨਹੀਂ ਭੁੱਲਣਗੀਆਂ। ਸੱਚ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤਿਅੰਤ ਪ੍ਰੇਰਣਾਦਾਇਕ ਹੈ।”

ਪ੍ਰਧਾਨ ਮੰਤਰੀ ਦੇ ਇਸ ਟਵੀਟ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਜਵਾਬ ਦਿੰਦਿਆਂ ਇੱਕ ਤਿੱਖਾ ਸਵਾਲ ਪੁੱਛਿਆ। ਸੰਯੁਕਤ ਕਿਸਾਨ ਮੋਰਚਾ ਨੇ ਮੋਦੀ ਦੇ ਟਵੀਟ ਨੂੰ ਰਿਟਵੀਟ ਕਰਕੇ ਲਿਖਿਆ ਕਿ “ਭਾਈ ਤਾਰੂ ਸਿੰਘ ਜੀ ਦੇ ਵਾਰਿਸ ਤੁਹਾਨੂੰ ਸਿੰਘੂ-ਟਿਕਰੀ ‘ਤੇ ਪਿਛਲੇ 10 ਮਹੀਨਿਆਂ ਤੋਂ ਉਡੀਕ ਰਹੇ ਹਨ, ਪ੍ਰਧਾਨਮੰਤਰੀ ਜੀ। ਝੂਠ ਦੀਆਂ ਹੱਦਾਂ ਪਾਰ ਕਰਕੇ ਤੁਹਾਡੀ ਪਾਰਟੀ ਅਤੇ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ। ਰਹੀ ਗੱਲ ਨਿਆਂ ਦੀ ਤਾਂ ਲਖੀਮਪੁਰ ਵਿੱਚ ਗੱਡੀ ਚਾੜਣ ਵਾਲਿਆਂ ਨੂੰ ਬਚਾ ਕੇ ਕਿਹੜਾ ਨਿਆਂ ਕਰ ਰਹੇ ਹੋ?”