The Khalas Tv Blog Punjab TV ਅਦਾਕਾਰ ਅਦਿੱਤਿਆ ਸਿੰਘ ਨੂੰ ਲੈਕੇ ਆਈ ਮਾੜੀ ਖਬਰ ! ਸੋਸ਼ਲ ਮੀਡੀਆ ਅਕਾਉਂਟ ਨੇ ਖੋਲ੍ਹਿਆ ਵੱਡਾ ਰਾਜ਼ !
Punjab

TV ਅਦਾਕਾਰ ਅਦਿੱਤਿਆ ਸਿੰਘ ਨੂੰ ਲੈਕੇ ਆਈ ਮਾੜੀ ਖਬਰ ! ਸੋਸ਼ਲ ਮੀਡੀਆ ਅਕਾਉਂਟ ਨੇ ਖੋਲ੍ਹਿਆ ਵੱਡਾ ਰਾਜ਼ !

ਬਿਊਰੋ ਰਿਪੋਰਟ : ਟੀਵੀ ਅਦਾਕਾਰ ਅਤੇ ਕਾਸਟਿੰਗ ਡਾਇਰੈਕਟਰ ਅਦਿੱਤਿਆ ਸਿੰਘ ਰਾਜਪੂਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ । 32 ਸਾਲ ਦੇ ਆਦਿੱਤਿਆ ਸਿੰਘ ਅਧੇਰੀ ਸਥਿਕ ਆਪਣੇ ਘਰ ਦੇ ਬਾਥਰੂਮ ਵਿੱਚ ਡਿੱਗੇ ਹੋਏ ਮਿਲੇ ਸਨ । ਉਨ੍ਹਾਂ ਦੇ ਦੋਸਤ ਅਤੇ ਬਿਲਡਰ ਦਾ ਵਾਚਮੈਨ ਉਨ੍ਹਾਂ ਨੂੰ ਹਸਪਤਾਲ ਲੈਕੇ ਗਿਆ,ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ।

ਮੀਡੀਆ ਰਿਪੋਰਟ ਦੇ ਮੁਤਾਬਿਕ ਉਨ੍ਹਾਂ ਦੀ ਮੌਤ ਦੀ ਵਜ੍ਹਾ ਡਰੱਗ ਦੀ ਓਵਰਡੋਜ਼ ਹੋ ਸਕਦੀ ਹੈ । ਆਦਿੱਤਿਆ ਸਿੰਘ ਰਾਜਪੂਰ ਦਿੱਲੀ ਦੇ ਰਹਿਣ ਵਾਲੇ ਸਨ ਉਹ ਕਈ ਸਾਲਾਂ ਤੋਂ ਮੁੰਬਈ ਦੇ ਅੰਧੇਰੀ ਵਿੱਚ ਲਸ਼ਕਰਿਆ ਹਾਇਟਸ ਨਾਂ ਦੀ ਬਿਲਡਿੰਗ ਵਿੱਚ ਆਪਣੇ ਰੂਮ ਪਾਰਟਨਰ ਦੇ ਨਾਲ ਰਹਿੰਦੇ ਸਨ ।

ਉਨ੍ਹਾਂ ਨੇ 17 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ । ਆਦਿੱਤਿਆ ਨੇ ‘ਮੈਨੇ ਗਾਂਧੀ ਕੋ ਨਹੀਂ ਮਾਰਾ ਅਤੇ ਕ੍ਰਾਂਤੀਵੀਰ ਵਰਗੀ ਫਿਲਮਾਂ ਵਿੱਚ ਕੰਮ ਕੀਤਾ ਸੀ । ਆਦਿੱਤਿਆ ਤਕਰੀਬਨ 300 ਤੋਂ ਜ਼ਿਆਦਾ ਐਡ ਵੀਡੀਓਜ਼ ਵਿੱਚ ਆਏ ਸਨ ।

ਮੁੰਬਈ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇਰ ਨਾਲ ਮਿਲੀ

ਪੁਲਿਸ ਨੇ ਕਿਹਾ ਸਾਨੂੰ ਘਟਨਾ ਦੀ ਜਾਣਕਾਰੀ ਦੇਰ ਨਾਲ ਦਿੱਤੀ ਗਈ ਹੈ । ਦੋਸਤਾਂ ਅਤੇ ਵਾਚਮੈਨ ਦੀ ਮਦਦ ਨਾਲ ਲਾਸ਼ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ,ਫਿਰ ਮਨਪਾ ਦੇ ਜੋਗੇਸ਼ਵਰੀ ਸਥਿਤ ਟਰਾਮਾ ਸੈਂਟਰ ਵਿੱਚ ਸ਼ਿਫਟ ਕੀਤਾ ਗਿਆ ਸੀ ।
ਇਸ ਦੇ ਬਾਅਦ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਹੋਈ,ਪੁਲਿਸ ਨੇ ਜਦੋਂ ਪੁੱਛ-ਗਿੱਛ ਕੀਤੀ ਤਾਂ ਪਤਾ ਚੱਲਿਆ ਕੀ ਆਦਿੱਤਿਆ ਬਿਮਾਰ ਸੀ,ਪੁਲਿਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਆਦਿੱਤਿਆ ਦੀ ਮੌਤ ਬਾਥਰੂਮ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਹੋਈ ਹੋਵੇ। ਹਾਲਾਂਕਿ ਉਨ੍ਹਾਂ ਨੇ ਕੱਲ ਦੀ ਰਾਤ ਇੰਸਟਰਾਗਰਾਮ ‘ਤੇ ਸਟੋਰੀ ਪੋਸਟ ਕੀਤੀ ਸੀ। ਇਸ ਤਸਵੀਰ ਤੋਂ ਪਤਾ ਚੱਲ ਦਾ ਹੈ ਕਿ ਉਹ ਦੇਹਾਂਤ ਤੋਂ ਕੁਝ ਘੰਟੇ ਪਹਿਲਾਂ ਪਾਰਟੀ ਕਰ ਰਹੇ ਸਨ । ਆਦਿੱਤਿਆ ਦਾ 17 ਘੰਟੇਪਹਿਲਾਂ ਇੰਸਟਰਾਗਰਾਮ ‘ਤੇ ਪੋਸਟ ਸ਼ੇਅਰ ਕੀਤਾ ਸੀ ।

ਸੌਰਵ ਗਾਂਗੁਲੀ ਅਤੇ ਰਿਤਿਕ ਦੇ ਨਾਲ ਵੀ ਐੱਡ ਵਿੱਚ ਨਜ਼ਰ ਆਏ

ਆਦਿੱਤਿਆ ਦਾ ਜਨਮ ਭਾਵੇ ਦਿੱਲੀ ਵਿੱਚ ਹੋਇਆ ਸੀ। ਪਰ ਉਨ੍ਹਾਂ ਦਾ ਪਰਿਵਾਰ ਉਤਰਾਖੰਡ ਦਾ ਰਹਿਣ ਵਾਲਾ ਸੀ। ਆਦਿੱਤਿਆ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਇੱਕ ਵੱਡੀ ਭੈਣ ਵੀ ਹੈ । ਉਨ੍ਹਾਂ ਨੇ ਸੌਰਵ ਗਾਂਗੁਲੀ ਅਤੇ ਰਿਤਿਕ ਰੋਸ਼ਨ ਦੇ ਨਾਲ ਹੀਰੋ ਹੋਂਡਾ ਦਾ ਇੱਕ ਵਿਗਿਆਪਕ ਵੀ ਕੀਤਾ ਸੀ ।

Exit mobile version