Punjab

ਭ੍ਰਿਸ਼ਟਾਚਾਰ ਮਾਮਲੇ ‘ਚ AAP ਦੇ ਇੱਕ ਹੋਰ ਵਿਧਾਇਕ ਨੂੰ ਮਿਲੀ ਜ਼ਮਾਨਤ !

ਬਿਊਰੋ ਰਿਪੋਰਟ : ਬਠਿੰਡਾ ਦੇਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਮਾਮਲੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਦੋ ਦਿਨ ਪਹਿਲੇ ਹੀ ਨਿੱਜੀ PA ਰਸ਼ਿਮ ਗਰਗ ਅਤੇ ਸਰਪੰਚ ਪਤੀ ਪ੍ਰਿਤਪਾਲ ਸਿੰਘ ਦੇ ਨਾਲ ਪੈਸੇ ਦੇ ਲੈਣ-ਦੇਣ ਨੂੰ ਲੈਕੇ ਆਈ ਆਡੀਓ ਵਿੱਚ ਵਿਧਾਇਕ ਦੀ ਆਵਾਜ਼ ਨੂੰ ਲੈਕੇ ਸੈਂਪਲ ਮੈਚ ਹੋਏ ਸੀ । ਵਿਧਾਇਕ ਦੀ ਜ਼ਮਾਨਤ ‘ਤੇ 18 ਜਨਵਰੀ ਨੂੰ ਸੁਣਵਾਈ ਹੋਈ ਸੀ । ਜੋ ਅਦਾਲਤ ਵਿੱਚ 22 ਮਈ ਤੱਕ ਟਾਲ ਦਿੱਤੀ ਗਈ ਸੀ । ਸੋਮਵਾਰ ਨੂੰ ਹੋਈ ਸੁਣਵਾਈ ਦੇ ਬਾਅਦ ਵਿਧਾਇਕ ਨੂੰ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲ ਗਈ ।

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ‘ਤੇ ਇੱਕ ਸਰਪੰਚ ਨੇ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਇਆ ਸੀ, ਇਸ ਮਾਮਲੇ ਵਿੱਚ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਹਾਈਕੋਰਟ ਵਿੱਚ ਅਮਿਤ ਰਤਨ ਨੂੰ ਬਿਨਾਂ ਕੋਈ ਰਾਹਤ ਦਿੰਦੇ ਹੋਏ ਸਣਵਾਈ 18 ਮਈ ਤੱਕ ਟਾਲ ਦਿੱਤੀ ਸੀ । 18 ਮਈ ਦੇ ਦੌਰਾਨ ਇੱਕ ਵਾਰ ਮੁੜ ਤੋਂ 22 ਮਈ ਤੱਕ ਸੁਣਵਾਈ ਰੱਖੀ ਗਈ ਸੀ,ਜਿਸ ‘ਤੇ ਸੋਮਵਾਰ ਨੂੰ ਸੁਣਵਾਈ ਤੋਂ ਬਾਅਦ ਰਤਨ ਨੂੰ ਜ਼ਮਾਨਤ ਦੇ ਦਿੱਤੀ ਗਈ।

ਇਹ ਹੈ ਪੂਰਾ ਮਾਮਲਾ

ਵਿਜੀਲੈਂਸ ਬਿਊਰੋ ਦੀ ਟੀਮ ਨੇ ਬਠਿੰਡਾ ਦੇ ਸਰਕਿਟ ਹਾਊਸ ਦੀ ਪਾਰਕਿੰਗ ਵਿੱਚ ਵਿਧਾਇਕ ਅਮਿਤ ਰਤਨ ਦੇ ਕਰੀਬੀ ਕੋਲੋ 4 ਲੱਖ ਦੀ ਰਿਸ਼ਵਤ ਦੀ ਰਕਮ ਫੜੀ ਅਤੇ ਫਿਰ ਉਸ ਦੀ ਗ੍ਰਿਫਤਾਰੀ ਹੋਈ ਸੀ । ਬਾਅਦ ਵਿੱਚੋ ਵਿਧਾਇਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਬਠਿੰਡਾ ਦੀ ਅਦਾਲਤ ਨੇ 11 ਅਪ੍ਰੈਲ ਨੂੰ ਉਨ੍ਹਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਸੀ ਜਿਸ ਦੇ ਬਾਅਦ ਅਮਿਤ ਰਤਨ ਨੇ ਹਾਈਕੋਰਟ ਜ਼ਮਾਨਤ ਪਟੀਸ਼ਨ ਪਾਈ ਸੀ ਅਮਿਤ ਰਤਨ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਸੀ । ਵਿਧਾਇਕ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ,ਵਿਧਾਇਕ ਦੀ ਦਲੀਲ ਸੀ ਕਿ ਵਿਜੀਲੈਂਸ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਇਸ ਦੇ ਬਾਅਦ ਰਿਸ਼ਵਤ ਮਾਮਲੇ ਵਿੱਚ ਸਰਪੰਚ ਦੇ ਪਤੀ ਦਾ ਇੱਕ ਆਡੀਓ ਸਾਹਮਣੇ ਆਇਆ ਸੀ,ਜਿਸ ਵਿੱਚ ਵਿਧਾਇਕ ਰਿਸ਼ਵਤ ਦੀ ਗੱਲ ਕਰਦਾ ਹੋਇਆ ਸੁਣਾਈ ਦੇ ਰਿਹਾ ਸੀ । ਆਡੀਓ ਤੋਂ ਬਾਅਦ ਅਮਿਤ ਰਤਨ ਨੂੰ ਗ੍ਰਿਫਤਾਰ ਕੀਤਾ ਸੀ ।