The Khalas Tv Blog International ਇਰਾਨ ਦੀ ਤਿੰਨ ਸਮੁੰਦਰੀ ਰਾਹ ਬੰਦ ਕਰਨ ਦੀ ਧਮਕੀ ਤੋਂ ਬਾਅਦ ਟਰੰਪ ਦਾ ਵੱਡਾ ਐਲਾਨ
International

ਇਰਾਨ ਦੀ ਤਿੰਨ ਸਮੁੰਦਰੀ ਰਾਹ ਬੰਦ ਕਰਨ ਦੀ ਧਮਕੀ ਤੋਂ ਬਾਅਦ ਟਰੰਪ ਦਾ ਵੱਡਾ ਐਲਾਨ

ਇਰਾਨ ਨਾਲ ਚੱਲ ਰਹੀ ਤਣਾਅ ਭਰੀ ਸਥਿਤੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਇਰਾਨ ਵੱਲੋਂ ਹੋਰਮੁਜ਼ ਜਲਮਾਰਗ ਸਮੇਤ ਤਿੰਨ ਸਮੁੰਦਰੀ ਰਾਹ ਬੰਦ ਕਰਨ ਤੋਂ ਬਾਅਦ ਅਮਰੀਕਾ ਨੇ ਇਸ ਖੇਤਰ ਵਿਚ ਨਾਕਾਬੰਦੀ ਲਾਈ ਸੀ, ਜਿਸ ਕਾਰਨ ਵਿਸ਼ਵ ਵਪਾਰ ਤੇ ਤੇਲ ਸਪਲਾਈ ਪ੍ਰਭਾਵਿਤ ਹੋਈ ਸੀ।

ਟਰੰਪ ਨੇ ਟ੍ਰੂਥ ਸੋਸ਼ਲ ’ਤੇ ਲਿਖਿਆ ਕਿ ਉਹ ਹੋਰਮੁਜ਼ ਜਲਮਾਰਗ ਨੂੰ ਪੱਕੇ ਤੌਰ ’ਤੇ ਖੋਲ੍ਹ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਇਸ ਫੈਸਲੇ ਤੋਂ ਬਹੁਤ ਖੁਸ਼ ਹੈ ਕਿਉਂਕਿ ਉਹ ਇਸ ਰਾਹ ਰਾਹੀਂ ਤੇਲ ਆਯਾਤ ਕਰਦਾ ਹੈ। ਟਰੰਪ ਅਨੁਸਾਰ ਚੀਨ ਨੇ ਇਰਾਨ ਨੂੰ ਹਥਿਆਰ ਨਾ ਭੇਜਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ, “ਮੈਂ ਇਹ ਚੀਨ ਲਈ ਵੀ ਅਤੇ ਦੁਨੀਆ ਲਈ ਵੀ ਕਰ ਰਿਹਾ ਹਾਂ। ਇਸ ਤਰ੍ਹਾਂ ਦੀ ਸਥਿਤੀ ਦੁਬਾਰਾ ਨਹੀਂ ਹੋਵੇਗੀ।

ਟਰੰਪ ਨੇ ਅੱਗੇ ਲਿਖਿਆ ਕਿ ਕੁਝ ਹਫ਼ਤਿਆਂ ਵਿਚ ਚੀਨ ਦੌਰੇ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਉਨ੍ਹਾਂ ਨੂੰ “ਵੱਡੀ, ਮੋਟਾ ਜੱਫੀ” ਪਾਉਣਗੇ ਅਤੇ ਉਨਾਂ ਦਾ ਧੰਨਵਾਦ ਕਰਨਗੇ । ਉਨ੍ਹਾਂ ਕਿਹਾ ਕਿ ਅਮਰੀਕਾ ਤੇ ਚੀਨ ਇੱਕੱਠੇ “ਸਮਝਦਾਰੀ ਨਾਲ” ਕੰਮ ਕਰ ਰਹੇ ਹਨ ਅਤੇ ਇਹ ਬਹੁਤ ਵਧੀਆ ਹੈ। ਟਰੰਪ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਲੜਾਈ ਲੜਨੀ ਪਈ ਤਾਂ ਅਮਰੀਕਾ ਇਸ ਵਿਚ ਬਹੁਤ ਮਾਹਰ ਹੈ ਅਤੇ ਕਿਸੇ ਹੋਰ ਨਾਲੋਂ ਬਿਹਤਰ ਹੈ।

ਇਸ ਐਲਾਨ ਨਾਲ ਇਰਾਨ-ਅਮਰੀਕਾ ਤਣਾਅ ਵਿਚ ਕੁਝ ਰਾਹਤ ਆਉਣ ਦੀ ਉਮੀਦ ਹੈ, ਪਰ ਚੀਨ ਵੱਲੋਂ ਅਜੇ ਇਸ ਬਾਰੇ ਕੋਈ ਰਸਮੀ ਪੁਸ਼ਟੀ ਨਹੀਂ ਹੋਈ। ਇਹ ਫੈਸਲਾ ਵਿਸ਼ਵ ਤੇਲ ਬਾਜ਼ਾਰ ਤੇ ਵਪਾਰ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਟਰੰਪ ਦਾ ਇਹ ਬਿਆਨ ਇਰਾਨ ਨਾਲ ਚੱਲ ਰਹੀ ਜੰਗ ਤੋਂ ਬਾਅਦ ਆਇਆ ਹੈ, ਜਿਸ ਵਿਚ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਤੇ ਨਾਕਾਬੰਦੀ ਲਾਈ ਸੀ।

ਇਰਾਨ ਨੇ ਦਿੱਤੀ ਸੀ ਧਮਕੀ

ਦੱਸ ਦਈਏ ਕਿ ਲੰਘੇ ਦਿਨੀਂ ਇਰਾਨ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਹੋਰਮੁਜ਼ ਜਲਡਮਰੂ ਅਤੇ ਇਸ ਦੀਆਂ ਬੰਦਰਗਾਹਾਂ ਦੀ ਆਪਣੀ ਜਲ ਸੈਨਾ ਦੀ ਨਾਕਾਬੰਦੀ ਜਾਰੀ ਰੱਖਦਾ ਹੈ, ਤਾਂ ਇਹ ਲਾਲ ਸਾਗਰ, ਓਮਾਨ ਸਾਗਰ ਅਤੇ ਫ਼ਾਰਸ ਦੀ ਖਾੜੀ ਵਿੱਚ ਸਮੁੰਦਰੀ ਵਪਾਰ ਨੂੰ ਪੂਰੀ ਤਰ੍ਹਾਂ ਰੋਕ ਦੇਵੇਗਾ।

ਈਰਾਨੀ ਫੌਜ ਦੇ ਕੇਂਦਰੀ ਕਮਾਂਡ ਸੈਂਟਰ ਦੇ ਮੁਖੀ ਅਲੀ ਅਬਦੁੱਲਾਹੀ ਨੇ ਕਿਹਾ ਕਿ ਅਮਰੀਕੀ ਪਾਬੰਦੀਆਂ ਅਤੇ ਈਰਾਨੀ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਭੜਕਾਊ ਹਨ। ਉਨ੍ਹਾਂ ਕਿਹਾ ਕਿ ਈਰਾਨ ਆਪਣੀ ਪ੍ਰਭੂਸੱਤਾ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਫੈਸਲਾਕੁੰਨ ਕਾਰਵਾਈ ਕਰੇਗਾ।

 

 

Exit mobile version