International

ਟਰੰਪ ਨੇ ਕਿਹਾ- ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਯੂਕਰੇਨ ਯੁੱਧ ਕਦੇ ਸ਼ੁਰੂ ਨਾ ਹੁੰਦਾ

ਰਿਪਬਲਿਕਨ ਪਾਰਟੀ ਦੇ ਚਾਰ ਰੋਜ਼ਾ ਸੰਮੇਲਨ ‘ਚ ਬੋਲਦਿਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦੇ ਹਨ। ਟਰੰਪ ਨੇ ਕਿਹਾ ਕਿ ਮੈਂ ਉਮੀਦ, ਤਾਕਤ ਅਤੇ ਵਿਸ਼ਵਾਸ ਦੇ ਸੰਦੇਸ਼ ਨਾਲ ਤੁਹਾਡੇ ਸਾਹਮਣੇ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਰਿਪਬਲਿਕਨ ਪਾਰਟੀ ਆਉਣ ਵਾਲੇ ਚਾਰ ਮਹੀਨਿਆਂ ਵਿੱਚ ਬੇਮਿਸਾਲ ਜਿੱਤ ਹਾਸਲ ਕਰਨ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਜਿੱਤ ਕੇ ਅਸੀਂ ਅਮਰੀਕੀ ਇਤਿਹਾਸ ਦੇ ਸਭ ਤੋਂ ਮਹਾਨ ਚਾਰ ਸਾਲਾਂ ਦੀ ਸ਼ੁਰੂਆਤ ਕਰਾਂਗੇ। ਆਪਣੇ ਭਾਸ਼ਣ ‘ਚ ਟਰੰਪ ਨੇ ਯੂਕਰੇਨ-ਰੂਸ ਜੰਗ ਅਤੇ ਇਜ਼ਰਾਈਲ ‘ਚ ਚੱਲ ਰਹੀ ਜੰਗ ਨੂੰ ਲੈ ਕੇ ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਟਰੰਪ ਨੇ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਇਹ ਭਿਆਨਕ ਜੰਗ ਅਤੇ ਇਜ਼ਰਾਈਲ ‘ਤੇ ਹਮਲੇ ਕਾਰਨ ਸ਼ੁਰੂ ਹੋਈ ਜੰਗ ਨਾ ਹੁੰਦੀ।

ਟਰੰਪ ਨੇ ਕਿਹਾ ਕਿ ਮੈਂ ਮੌਜੂਦਾ ਸਰਕਾਰ ਦੁਆਰਾ ਪੈਦਾ ਕੀਤੀਆਂ ਸਾਰੀਆਂ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਖਤਮ ਕਰ ਦਿਆਂਗਾ। ਡੋਨਾਲਡ ਟਰੰਪ ਨੇ ਕੋਰੀ ਕੰਪੈਰੇਟਰ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ ਉਸ ‘ਤੇ ਹਮਲੇ ਦੌਰਾਨ ਮਾਰਿਆ ਗਿਆ ਸੀ।