‘ਦ ਖ਼ਾਲਸ ਬਿਊਰੋ:- ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਐੱਚ-1ਬੀ ਵੀਜ਼ੇ ਵਾਲਿਆਂ ਲਈ ਕੀਤਾ ਰਾਹਤ ਭਰਿਆ ਐਲਾਨ ਕੀਤਾ ਹੈ। ਹੁਣ ਅਮਰੀਕਾ ਸਰਕਾਰ ਭਾਰਤੀ ਆਈਟੀ ਪੇਸ਼ੇਵਰਾ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਮਿਲੇਗੀ ਰਾਹਤ ਦੇਵੇਗੀ, ਐੱਚ-1ਬੀ ਅਤੇ ਐੱਲ-1 ਵੀਜ਼ਾ ਸਬੰਧੀ ਪਾਬੰਦੀਆਂ ’ਚ ਕੁਝ ਛੋਟਾਂ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਵਾਲੀ ਕੰਪਨੀ ਵਿੱਚ ਹੀ ਕੰਮ ਕਰਨ ਵਾਲੇ ਵੀਜ਼ਾ ਧਾਰਕ ਹੁਣ ਪਤਨੀ ਤੇ ਬੱਚਿਆਂ ਸਮੇਤ ਅਮਰੀਕਾ ਜਾ ਸਕਦੇ ਹਨ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਜੂਨ ਵਿੱਚ ਐੱਚ-1ਬੀ ਸਣੇ ਕਈ ਵੀਜ਼ਾ ਸ਼੍ਰੇਣੀਆਂ ਨਾਲ ਸਬੰਧਤ ਪਰਵਾਸੀਆਂ ਦੇ ਅਮਰੀਕਾ ਦਾਖ਼ਲੇ ’ਤੇ ਪਾਬੰਦੀ ਲਾਉਂਦਿਆਂ ਤਰਕ ਦਿੱਤਾ ਸੀ ਕਿ ਇਹ ਅਮਰੀਕੀਆਂ ਦੀਆਂ ਨੌਕਰੀਆਂ ਖਾਂਦੇ ਹਨ।
ਜਿਸ ਤੋਂ ਬਾਅਦ 13 ਅਗਸਤ ਨੂੰ ਵਿਦੇਸ਼ ਵਿਭਾਗ ਨੇ ਅਮਰੀਕਾ ’ਚ ਦਾਖ਼ਲੇ ਸਬੰਧੀ ਸੋਧੀ ਹੋਈ ਸਲਾਹ ਜਾਰੀ ਕਰਦਿਆਂ ਕਿਹਾ ਕਿ ਜੋ ਇਹ ਛੋਟਾਂ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀਆਂ ਗਈਆਂ ਹਨ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਹੁਣ ਐੱਚ-1ਬੀ ਅਤੇ ਐੱਲ-1 ਵੀਜ਼ਾ ਅਜਿਹੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਜਾ ਸਕਣਗੇ, ਜੋ ‘ਅਮਰੀਕਾ ਵਿੱਚ ਆਪਣਾ ਰੁਜ਼ਗਾਰ ਪਹਿਲਾਂ ਵਾਲੀ (ਕੰਪਨੀ) ਕੋਲ ਅਤੇ ਉਸੇ ਵੀਜ਼ਾ ਸ਼੍ਰੇਣੀ ਵਿੱਚ, ਉਸੇ ਅਹੁਦੇ ’ਤੇ ਜਾਰੀ ਰੱਖਣਾ ਚਾਹੁੰਦੇ ਹਨ, ਮੌਜੂਦਾ ਮੁਲਾਜ਼ਮਾਂ ਦੀ ਥਾਂ ’ਤੇ ਜਬਰੀ ਹੋਰ ਮੁਲਾਜ਼ਮ ਨੂੰ ਰੱਖਣ ਨਾਲ ਕੰਪਨੀ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਨਾਲ ਸਬੰਧਤ, ਜਾਂ ਮੈਡੀਕਲ ਖੋਜ ਖੇਤਰ ਵਿੱਚ ਕੰਮ ਕਰੇ ਰਹੇ ਸਾਰੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਵੀ ਸਫ਼ਰ ਸਬੰਧੀ ਪਾਬੰਦੀ ਤੋਂ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਪੰਜ ਹੋਰ ਸ਼ਰਤਾਂ ਰੱਖੀਆਂ ਗਈਆਂ ਹਨ , ਜਿਨ੍ਹਾਂ ’ਚੋਂ ਕੋਈ ਦੋ ਪੂਰੀਆਂ ਕਰਨ ਵਾਲਿਆਂ ਨੂੰ ਵੀ ਐੱਚ-1ਬੀ ਜਾਰੀ ਕੀਤਾ ਜਾਵੇਗਾ।