ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੇਸਲਾ ਦੇ ਮੁਖੀ ਐਲੋਨ ਮਸਕ ਵਿਚਕਾਰ ਵੀਰਵਾਰ ਰਾਤ ਨੂੰ ਗਰਮਾ-ਗਰਮੀ ਹੋ ਗਈ ਅਤੇ ਇੱਕ ਦੂਜੇ ਨੂੰ ਖਰੀਆਂ ਖੋਟੀਆਂ ਸੁਣਾਉਣ ਲੱਗ ਗਏ। ਇਹ ਲੜਾਈ ਇੰਨੀ ਵੱਧ ਗਈ ਕਿ ਮਸਕ ਨੇ ਟਰੰਪ ਦੇ ਵਿਰੁੱਧ ਮਹਾਂਦੋਸ਼ ਦੀ ਮੰਗ ਤੱਕ ਕਰ ਦਿੱਤੀ ਅਤੇ ਟਰੰਪ ਨੇ ਟੇਸਲਾ ਨੂੰ ਵੱਡੇ ਝਟਕੇ ਦੇ ਦਿੱਤੇ। ਮਸਕ ਨੇ ਤਾਂ ਰਾਸ਼ਟਰਪਤੀ ਤੱਕ ਨੂੰ ਬਦਲਣ ਦੀ ਗੱਲ ਆਖ ਦਿੱਤੀ ਹੈ।
ਦਰਅਸਲ ਜਦੋਂ ਟਰੰਪ ਰਾਸ਼ਟਰਪਤੀ ਦੀ ਦੌੜ ’ਚ ਲੱਗੇ ਹੋਏ ਸੀ ਉਸ ਵੇਲੇ ਟਰੰਪ ਤੋਂ ਵੀ ਜਿਆਦਾ ਚਰਚਾ ’ਚ ਰਿਹਾ। ਮਸਕ ਦਾ ਨਾਮ ਕਿਉਂਕਿ ਉਹਨਾਂ ਨੇ ਪੈਸੇ ਅਤੇ ਪਾਵਰ ਨਾਲ ਖੁੱਲ ਕੇ ਟਰੰਪ ਦੀ ਮਦਦ ਕੀਤੀ। ਇਸ ਦਾ ਇਨਾਮ ਇਹ ਮਿਲਿਆ ਕਿ ਮਸਕ ਨੂੰ ਕੈਬਨਿਟ ਵਿੱਚ ਜਗਾ ਮਿਲ ਗਈ ਅਤੇ ਇੱਕ ਵਿਭਾਗ ਵੀ ਮਿਲ ਗਿਆ ਜਿਹੜਾ ਸਰਕਾਰ ਦੇ ਫਾਲਤੂ ਖਰਚਿਆਂ ਨੂੰ ਘਟਾਉਣ ਦਾ ਕੰਮ ਕਰਦਾ ਸੀ ਪਰ 30 ਮਈ ਨੂੰ ਮਸਕ ਉਹ ਵਿਭਾਗ ਵੀ ਛੱਡ ਚੁੱਕੇ ਹਨ। ਹੁਣ ਹੌਲੀ ਹੌਲੀ ਪੈਦਾ ਹੋਈ ਇਹ ਖਟਾਸ ਦੁਸ਼ਮਣੀ ‘ਚ ਬਦਲਦੀ ਦਿਖਾਈ ਦੇ ਰਹੀ ਹੈ।
ਇਹ ਸਭ ਕਿੱਥੋਂ ਸ਼ੁਰੂ ਹੋਇਆ ਜੇ ਇਸਦੀ ਗੱਲ ਕੀਤੀ ਜਾਵੇ ਤਾਂ ਮਸਕ ਨੇ ਪਹਿਲਾਂ 1 ਮਈ 2025 ਨੂੰ ਕਿਹਾ ਕਿ ਉਹ ਆਪਣੀ ਸਰਕਾਰੀ ਭੂਮਿਕਾ ਤੋਂ ਹਟ ਕੇ ਟੈਸਲਾ ਤੇ ਆਪਣੀਆਂ ਹੋਰ ਕੰਪਨੀਆਂ ‘ਤੇ ਧਿਆਨ ਦੇਣਗੇ। ਫਿਰ 27 ਮਈ ਨੂੰ ਮਸਕ ਨੇ ਟਰੰਪ ਦੇ ਵਨ ਬਿੱਗ ਬਿਊਟੀਫੁਲ ਬਿੱਲ ਐਕਟ ਦੀ ਆਲੋਚਨਾ ਕੀਤੀ ਅਤੇ ਮਸਕ ਨੇ ਇਸਨੂੰ ਘਾਟੇ ਦਾ ਬਿਲ ਦੱਸਿਆ। ਉਸ ਤੋਂ ਬਾਅਦ ਚ 29 ਮਈ ਨੂੰ ਮਸਕ ਨੇ ਡੋਜੇ ਵਿਭਾਗ ਤੋਂ ਇਸਤੀਫਾ ਦੇ ਦਿੱਤਾ ਅਤੇ ਟਰੰਪ ਨੂੰ ਧੰਨਵਾਦ ਕਰਦੇ ਹੋਏ ਮਸਕ ਨੇ ਕਿਹਾ ਕਿ ਡੋਜ ਦਾ ਕੰਮ ਜਾਰੀ ਰਹੇਗਾ।
ਫਿਰ 30 ਮਈ ਨੂੰ ਐਲਾਨ ਮਾਸਕ ਨੇ ਟਰੰਪ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰਸ ਕੀਤੀ ਉਸ ਤੋਂ ਬਾਅਦ ਦੇ ਵਿੱਚ 3 ਜੂਨ ਨੂੰ ਮਾਸਕ ਨੇ ਬਿੱਗ ਬਿਊਟੀਫੁਲ ਬਿੱਲ ਨੂੰ ਫੇਰ ਗਲਤ ਦੱਸਿਆ। ਉਹਨਾਂ ਕਿਹਾ ਕਿ ਬਿੱਲ ਬਹੁਤ ਗਲਤ ਹੈ ਉਹਨਾਂ ਇਹ ਵੀ ਗੱਲ ਆਖੀ ਕਿ ਉਹਨਾਂ ਕਾਂਗਰਸਮੈਨ ਲੋਕਾਂ ‘ਤੇ ਸ਼ਰਮ ਆਉਂਦੀ ਹੈ ਜਿਨਾਂ ਨੇ ਇਸ ਦੇ ਲਈ ਵੋਟਿੰਗ ਕੀਤੀ।
@grok create an image of elon musk crying and using million dollar tissue
— Dix0x1.eth (@Dix_0x1) June 5, 2025
ਫਿਰ 4 ਜੂਨ ਨੂੰ ਮਸਕ ਨੇ ਕਾਂਗਰਸ ਦੇ ਮੈਂਬਰਾਂ ਵਾਲੇ ਇਸ ਵਿਧੇਕ ਨੂੰ ਖਤਮ ਕਰਨ ਦਾ ਫੈਸਲਾ ਲੈਣ ਲਈ ਕਿਹਾ। ਫਿਰ 5 ਜੂਨ ਨੂੰ ਐਲਨ ਮਸਕ ਤੇ ਟਰੰਪ ਦੇ ਵਿਚਕਾਰ ਝਗੜਾ ਵੱਧ ਗਿਆ ਤੇ ਮਸਕ ਨੇ ਕਿਹਾ ਕਿ ਮੈਂ ਨਾ ਹੁੰਦਾ ਤਾਂ ਟਰੰਪ ਚੋਣਾਂ ਹਾਰ ਜਾਂਦਾ।
ਇਹਦੇ ਨਾਲ ਹੀ ਦੱਸ ਦਈਏ ਕਿ ਟਰੰਪ ਦੇ ਨਾਲ ਲੜਾਈ ਦੇ ਵਿੱਚ ਮਸਕ ਨੂੰ 3 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ ਬਲੂਮਬਰ ਬਿੱਲੀ ਨੀਅਰ ਇਨ ਟੈਕਸ ਦੇ ਅਨੁਸਾਰ ਝਗੜੇ ਕਰਕੇ ਟੈਸਲਾ ਦੇ ਸ਼ੇਰਾਂ ਚ ਵੀਰਵਾਰ ਨੂੰ 14% ਦੀ ਗਿਰਾਵਟ ਆਈ ਅਤੇ ਇੱਕੋ ਦਿਨ ਦੇ ਵਿੱਚ 34 ਬਿਲੀਅਨ ਡਾਲਰ ਦਾ ਨੁਕਸਾਨ ਉਸ ਨੂੰ ਝੱਲਣਾ ਪਿਆ।
ਟਰੰਪ ਨੇ ਮਸਕ ਬਾਰੇ ਕੀ ਕਿਹਾ
ਇਸ ਦੇ ਦਰਮਿਆਨ ਟਰੰਪ ਨੇ ਕਿਹਾ ਕਿ ਮਸਕ ਦੇ ਮੇਰੇ ਖਿਲਾਫ ਹੋ ਜਾਣ ‘ਚ ਮੈਨੂੰ ਕੋਈ ਮੁਸ਼ਕਿਲ ਨਹੀਂ ਪਰ ਇਹ ਕੰਮ ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ। ਇਹ ਬਿੱਲ ਕਾਂਗਰਸ ਚ ਪੇਸ਼ ਕੀਤੇ ਗਏ ਸਭ ਤੋਂ ਵੱਡੇ ਬਿਲਾਂ ਦੇ ਵਿੱਚ ਇੱਕ ਹੈ, ਮੈਂ ਇਹ ਗੜਬੜ ਪੈਦਾ ਨਹੀਂ ਕੀਤੀ ਮੈਂ ਉਹਨੂੰ ਠੀਕ ਕਰਨ ਦੇ ਲਈ ਆਇਆ ਹਾਂ। ਇਹ ਬਿੱਲ ਸਾਡੇ ਦੇਸ਼ ਨੂੰ ਮਹਾਨ ਬਣਾਉਣ ਦੀ ਰਾਹ ਤੇ ਲੈ ਜਾਏਗਾ। ਟਰੰਪ ਨੇ ਵੀਰਵਾਰ ਰਾਤ ਲਗਭਗ 9:35 ਵਜੇ ਮੀਡੀਆ ਨਾਲ ਗੱਲ ਕੀਤੀ। ਰਿਪੋਰਟਰਾਂ ਨੇ ਪੁੱਛਿਆ ਕਿ ਮਸਕ ਨੇ ਤੁਹਾਡੇ ਵੱਡੇ ਬਿੱਲ ਦੀ ਆਲੋਚਨਾ ਕੀਤੀ ਹੈ। ਤੁਸੀਂ ਇਸ ਬਾਰੇ ਕੀ ਕਹੋਗੇ? ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ- ਮੈਨੂੰ ਹਮੇਸ਼ਾ ਐਲੋਨ ਪਸੰਦ ਆਇਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉਸਨੇ ਮੇਰੇ ਲਈ ਕੀ ਕਿਹਾ, ਉਸਨੇ ਮੇਰੇ ਬਾਰੇ ਕੁਝ ਵੀ ਬੁਰਾ ਨਹੀਂ ਕਿਹਾ। ਮੈਂ ਚਾਹਾਂਗਾ ਕਿ ਉਹ ਬਿੱਲ ਦੀ ਬਜਾਏ ਮੇਰੀ ਆਲੋਚਨਾ ਕਰੇ, ਕਿਉਂਕਿ ਬਿੱਲ ਸ਼ਾਨਦਾਰ ਹੈ। ਇਹ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕਟੌਤੀ ਹੈ।
ਟਰੰਪ ਨੇ ਅੱਗੇ ਕਿਹਾ ਕਿ ਐਲੋਨ ਇਸ ਬਿੱਲ ਬਾਰੇ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਜਾਣੂ ਸੀ। ਉਸਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਸੀ। ਉਸਨੂੰ ਅਚਾਨਕ ਇੱਕ ਸਮੱਸਿਆ ਆਈ ਜਦੋਂ ਉਸਨੂੰ ਪਤਾ ਲੱਗਾ ਕਿ ਸਾਨੂੰ ਇਲੈਕਟ੍ਰਿਕ ਵਾਹਨ ਦੀ ਨੀਤੀ ‘ਚ ਵੀ ਵਿੱਚ ਕਟੌਤੀ ਕਰਨੀ ਪਵੇਗੀ, ਕਿਉਂਕਿ ਇਸਦੀ ਕੀਮਤ ਅਰਬਾਂ ਡਾਲਰ ਹੈ।
ਮੈਂ ਉਸਦੀ ਗੱਲ ਸਮਝ ਸਕਦਾ ਹਾਂ, ਪਰ ਉਹ ਬਿੱਲ ਬਾਰੇ ਸਭ ਕੁਝ ਜਾਣਦਾ ਸੀ। ਉਸਨੇ ਕਦੇ ਸ਼ਿਕਾਇਤ ਨਹੀਂ ਕੀਤੀ, ਪਰ ਜਿਵੇਂ ਹੀ ਉਹ ਸਾਡੀ ਸਰਕਾਰ ਤੋਂ ਵੱਖ ਹੋਇਆ, ਉਸਦੀ ਰਾਏ ਬਦਲ ਗਈ। ਮੈਂ ਐਲੋਨ ਤੋਂ ਬਹੁਤ ਨਿਰਾਸ਼ ਹਾਂ। ਮੈਂ ਉਸਦੀ ਬਹੁਤ ਮਦਦ ਕੀਤੀ ਹੈ।
ਟਰੰਪ ਦਾ ਦਾਅਵਾ ਝੂਠਾ ਹੈ – ਮਸਕ
ਫੇਰ ਮਸਕ ਨੇ ਟਰੰਪ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਕਰਦਿਆਂ ਕਿਹਾ ਕਿ ਮੈਨੂੰ ਟੈਕਸ ਅਤੇ ਖਰਚ ਬਿੱਲ ਬਾਰੇ ਕੁਝ ਨਹੀਂ ਪਤਾ ਸੀ। ਟਰੰਪ ਦਾ ਦਾਅਵਾ ਝੂਠਾ ਹੈ।’ ਇਸ ਤੋਂ ਬਾਅਦ, ਮਸਕ ਨੇ ਟਰੰਪ ਦੇ ਖਿਲਾਫ ਲਗਾਤਾਰ ਕਈ ਪੋਸਟਾਂ ਕੀਤੀਆਂ ਅਤੇ ਉਸਨੂੰ ਨਾਸ਼ੁਕਰਾ ਕਿਹਾ। ਮਸਕ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਟਰੰਪ ਮੇਰੇ ਬਿਨਾਂ ਚੋਣ ਹਾਰ ਜਾਂਦੇ। ਡੈਮੋਕ੍ਰੇਟਸ ਨੇ ਪ੍ਰਤੀਨਿਧੀ ਸਭਾ ‘ਤੇ ਕਬਜ਼ਾ ਕਰ ਲਿਆ ਹੁੰਦਾ ਅਤੇ ਰਿਪਬਲਿਕਨ 51-49 ਦੇ ਫਰਕ ਨਾਲ ਸੈਨੇਟ ਜਿੱਤ ਜਾਂਦੇ। ਟਰੰਪ ਨਾਸ਼ੁਕਰਾ ਹੈ।
ਮਸਕ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਕਿ ਅਮਰੀਕਨ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਅਤੇ ਸੂਰਜੀ ਊਰਜਾ ਲਈ ਛੋਟ ਘਟਾ ਦਿੱਤੀ, ਪਰ ਤੇਲ-ਗੈਸ ਕੰਪਨੀਆਂ ਨੂੰ ਸਹਾਇਤਾ ਉਸੇ ਤਰ੍ਹਾਂ ਰਹਿਣ ਦਿੱਤੀ, ਜੋ ਕਿ ਬਹੁਤ ਗਲਤ ਹੈ। ਇਸ ਦੇ ਨਾਲ, ਇਸ ਬਿੱਲ ਵਿੱਚ ਬਹੁਤ ਸਾਰੇ ਬੇਲੋੜੇ ਖਰਚੇ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਤਿਹਾਸ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਬਣਾਇਆ ਗਿਆ, ਜੋ ਆਕਾਰ ਵਿੱਚ ਵੱਡਾ ਹੋਵੇ ਅਤੇ ਕੰਮ ਵਿੱਚ ਵੀ ਚੰਗਾ ਹੋਵੇ। ਮਸਕ ਤੋਂ ਬਾਅਦ, ਟਰੰਪ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੋਂ ਮਸਕ ਨੂੰ ਨਿਸ਼ਾਨਾ ਬਣਾਇਆ ਅਤੇ ਸਬਸਿਡੀ ਖਤਮ ਕਰਨ ਦੀ ਧਮਕੀ ਦਿੱਤੀ।
ਟਰੰਪ ਨੇ ਟਰੂਥ ਸੋਸ਼ਲ ‘ਤੇ ਲਿਖਿਆ ਕਿ ਐਲੋਨ ਮੇਰੇ ਲਈ ਇੱਕ ਸਮੱਸਿਆ ਬਣ ਰਿਹਾ ਸੀ। ਮੈਂ ਉਸਦਾ ਇਲੈਕਟ੍ਰਿਕ ਵਾਹਨ (EV) ਆਦੇਸ਼ ਖਤਮ ਕਰ ਦਿੱਤਾ, ਜਿਸਨੇ ਲੋਕਾਂ ਨੂੰ ਇਲੈਕਟ੍ਰਿਕ ਕਾਰਾਂ ਖਰੀਦਣ ਲਈ ਮਜਬੂਰ ਕੀਤਾ ਜੋ ਕੋਈ ਨਹੀਂ ਚਾਹੁੰਦਾ ਸੀ। ਇੱਕ ਹੋਰ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਸਾਡੇ ਬਜਟ ਵਿੱਚ ਅਰਬਾਂ ਡਾਲਰ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਐਲੋਨ ਦੀਆਂ ਸਰਕਾਰੀ ਸਬਸਿਡੀਆਂ ਅਤੇ ਇਕਰਾਰਨਾਮੇ ਖਤਮ ਕਰਨਾ। ਮੈਂ ਹਮੇਸ਼ਾ ਸੋਚਦਾ ਸੀ ਕਿ ਬਿਡੇਨ ਨੇ ਅਜਿਹਾ ਕਿਉਂ ਨਹੀਂ ਕੀਤਾ।
ਫੇਰ ਮਸਕ ਨੇ ਐਪਸਟਾਈਨ ਸਕੈਂਡਲ ਵਿੱਚ ਟਰੰਪ ਦਾ ਨਾਮ ਲਿਆਂਦਾ. ਮਸਕ ਨੇ ਇੱਕ ਸਨਸਨੀਖੇਜ਼ ਦਾਅਵਾ ਕੀਤਾ ਕਿ ਡੋਨਾਲਡ ਟਰੰਪ ਦਾ ਨਾਮ ਜੈਫਰੀ ਐਪਸਟਾਈਨ ਦੀਆਂ ਫਾਈਲਾਂ ਵਿੱਚ ਸ਼ਾਮਲ ਹੈ। ਮਸਕ ਨੇ X ‘ਤੇ ਲਿਖਿਆ ਕਿ ਹੁਣ ਇੱਕ ਵੱਡਾ ਖੁਲਾਸਾ ਕਰਨ ਦਾ ਸਮਾਂ ਹੈ। ਡੋਨਾਲਡ ਟਰੰਪ ਦਾ ਨਾਮ ਐਪਸਟਾਈਨ ਫਾਈਲਾਂ ਵਿੱਚ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਜਨਤਕ ਨਹੀਂ ਕੀਤਾ ਗਿਆ। ਡੋਨਾਲਡ ਟਰੰਪ, ਤੁਹਾਡਾ ਦਿਨ ਚੰਗਾ ਰਹੇ।
ਇੱਕ ਹੋਰ ਪੋਸਟ ਵਿੱਚ ਕਿਹਾ ਗਿਆ ਕਿ ਭਵਿੱਖ ਲਈ ਇਸ ਪੋਸਟ ਨੂੰ ਨੋਟ ਕਰ ਲਓ। ਸੱਚਾਈ ਸਾਹਮਣੇ ਆਵੇਗੀ। ਦਰਅਸਲ ਐਪਸਟਾਈਨ ਕੇਸ ਇੱਕ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲਾ ਹੈ, ਜਿਸ ਵਿੱਚ ਅਮਰੀਕੀ ਅਰਬਪਤੀ ਜੈਫਰੀ ਐਪਸਟਾਈਨ ‘ਤੇ ਨਾਬਾਲਗ ਕੁੜੀਆਂ ਦਾ ਜਿਨਸੀ ਸ਼ੋਸ਼ਣ ਅਤੇ ਤਸਕਰੀ ਕਰਨ ਦਾ ਇਲਜ਼ਾਮ ਲੱਗਿਆ ਸੀ ਅਤੇ ਇਸ ਮਾਮਲੇ ਵਿੱਚ ਦੁਨੀਆ ਭਰ ਦੇ ਕਈ ਹਾਈ-ਪ੍ਰੋਫਾਈਲ ਲੋਕਾਂ ਦੇ ਨਾਮ ਸਾਹਮਣੇ ਆਏ। ਹਾਲਾਂਕਿ, ਕੁਝ ਸੌਦੇਬਾਜ਼ੀ ਤੋਂ ਬਾਅਦ ਐਪਸਟਾਈਨ ਨੂੰ ਸਿਰਫ 13 ਮਹੀਨਿਆਂ ਦੀ ਹਿਰਾਸਤ ਮਿਲੀ ਪਰ ਬਾਅਦ ‘ਚ ਉਸ ਨੇ ਰਹੱਸਮਈ ਤਰੀਕੇ ਦੇ ਨਾਲ ਆਪਣੀ ਸੈੱਲ ਵਿੱਚ ਖੁਦ ਦੀ ਜਾਨ ਦੇ ਦਿੱਤੀ।
ਇਸ ਦੇ ਨਾਲ ਹੀ ਮਸਕ ਨੇ ਆਪਣੇ ਐਕਸ ਖਾਤੇ ਤੇ ਇੱਕ ਪੋਲ ਸਾਂਝਾ ਕੀਤਾ ਜਿੱਥੇ ਉਹਨਾਂ ਪੁੱਛਿਆ ਕਿ ਕੀ ਅਮਰੀਕਾ ਨੂੰ ਹੁਣ ਇੱਕ ਨਵੀਂ ਸਿਆਸੀ ਪਾਰਟੀ ਦੀ ਲੋੜ ਹੈ, ਜੋ ਇਥੋਂ ਦੇ 80 ਫ਼ੀਸਦ ਲੋਕਾਂ ਦੀ ਪ੍ਰਤੀਨਿਧਤਾ ਕਰੇ. ਤਾਂ ਇਸ ਪੋਲ ਤੇ 81 ਫ਼ੀਸਦ ਲੋਕਾਂ ਨੇ ਹਾਂ ਵਿੱਚ ਜਵਾਬ ਦਿੱਤਾ।
ਹੁਣ ਮਸਕ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦੀ ਕੁਰਸੀ ਹੁਣ ਉਪ ਰਾਸ਼ਟਰਪਤੀ JD ਵੈਂਸ ਨੂੰ ਦੇ ਦੇਣੀ ਚਾਹੀਦੀ ਹੈ. ਸੋ ਇਹ ਮਸਲਾ ਹੁਣ ਲਗਾਤਾਰ ਵਧਦਾ ਜਾਂ ਰਿਹਾ ਹੈ ਅਤੇ ਇਹ ਕੁੜੱਤਣ ਕਿਸ ਨੂੰ ਫਾਇਦਾ ਦੇਕੇ ਅਤੇ ਕਿਸਨੂੰ ਨੁਕਸਾਨ ਦੇਕੇ ਜਾਵੇਗੀ ਇਹ ਸਮੇਂ ਨੇ ਬਿਆਨ ਕਰਨਾ ਹੈ।