India Punjab Technology

True caller ਨੇ ਲਾਂਚ ਕੀਤਾ ਵਾਇਸ ਰਿਕਾਡਿੰਗ AI ਫੀਚਰ ! ਟਰਾਂਸਲੇਸ਼ਨ ਸੇਵਾ ਵੀ ਸ਼ਾਮਲ! ਸਹੂਲਤ ਲਈ ਸਿਰਫ਼ ਇੰਨੀ ਜੇਬ੍ਹ ਢਿੱਲੀ ਕਰਨੀ ਪਏਗੀ !

ਬਿਉਰੋ ਰਿਪੋਰਟ : ਟਰੂ ਕਾਲਰ (True caller) ਨੇ ਭਾਰਤ ਵਿੱਚ AI ਦੀ ਮਦਦ ਨਾਲ ਹੁਣ ਕਾਲ ਰੀਕਾਡਿੰਗ ਫੀਚਰ ਲਾਂਚ ਕੀਤਾ ਹੈ । ਇਸ ਵਿੱਚ ਕਾਲ ਦੀ ਸ਼ਾਟਕੱਟ ਅਤੇ ਵੇਰਵੇ ਵਰਗੀਆਂ ਸਹੂਲਤ ਹੋਵੇਗੀ । ਖਾਸ ਗੱਲ ਇਹ ਹੈ ਕਿ ਤੁਸੀਂ ਇਸ ਗੱਲਬਾਤ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਤ ਰੂਪ ਵਿੱਚ ਵੀ ਬਦਲ ਸਕਦੇ ਹੋ । ਪਰ ਤੁਹਾਨੂੰ ਇਹ ਸਰਵਿਸ ਫ੍ਰੀ ਵਿੱਚ ਨਹੀਂ ਮਿਲੇਗਾ । ਕੰਪਨੀ ਨੇ ਵੱਖ-ਵੱਖ ਕੈਟਾਗਰੀ ਵਿੱਚ ਸੇਵਾ ਨੂੰ ਵੰਡਿਆ ਹੈ ।

ਕੰਪਨੀ ਨੇ ਦੱਸਿਆ ਹੈ ਕਿ ਐਂਡਰਾਇਡ ਅਤੇ ਐਪਲ ਦੇ ios ਆਪਰੇਟਿੰਗ ਸਿਸਟਮ ਦੋਵਾਂ ਮੋਬਾਈਲ ਫੋਨ ‘ਤੇ ਕਾਲ ਰਿਕਾਰਡਿੰਗ ਦੀ ਸੇਵਾ ਕੰਮ ਕਰੇਗੀ । ਇਸ ਫੀਚਰ ਦੇ ਤਹਿਤ ਗਾਹਕ ਟਰੂ ਕਾਲਰ ਐਪ ਦੇ ਅੰਦਰ ਸਿੱਧੇ ਇਨਕਮਿੰਗ ਅਤੇ ਆਊਟਗੋਇੰਗ ਕਾਲ ਰੀਕਾਰਡ ਕਰ ਸਕਣਗੇ । ਕੰਪਨੀ ਦਾ ਦਾਅਵਾ ਹੈ ਕਿ ਇਹ ਤੁਹਾਨੂੰ ਕਾਲ ਰਿਕਾਰਡਿੰਗ ਦਾ ਅਸਾਨ ਤਰੀਕਾ ਦੇਵੇਗੀ।

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਟਰੂ ਕਾਲਰ ਦਾ ਪ੍ਰੀਮੀਅਮ ਪਲਾਨ 75 ਰੁਪਏ ਮਹੀਨਾ ਜਾਂ ਫਿਰ 529 ਰੁਪਏ ਸਾਲ ਦੇ ਨਾਲ ਸ਼ੁਰੂ ਹੋਵੇਗਾ । ਟਰੂਕਾਲਰ ਦੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਹੈ ਕਿ AI ਨਾਲ ਰਿਕਾਰਡਿੰਗ ਦੀ ਪਹਿਲ ਗੱਲਬਾਤ ਦੇ ਪ੍ਰਬੰਧਨ ਵਿੱਚ ਹੋਰ ਸੁਧਾਰ ਲੈਕੇ ਆਵੇਗੀ ।