Punjab

ਪੰਜਾਬ ਸਰਕਾਰ ਵੱਲੋਂ ਐੱਸਐੱਸਪੀ, ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ

ਮੁਹਾਲੀ : ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਵਿੱਚ ਵੱਡਾ ਫੇਰ-ਬਦਲ ਕਰਦਿਆਂ 12 ਐੱਸਐੱਸਪੀਜ਼ ਸਣੇ 13 ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਪੀਐੱਸ ਅਧਿਕਾਰੀ ਰਾਜਪਾਲ ਸਿੰਘ ਨੂੰ ਐੱਸਐੱਸਪੀ ਕਪੂਰਥਲਾ, ਨਵਨੀਤ ਸਿੰਘ ਬੈਂਸ ਨੂੰ ਐੱਸਐੱਸਪੀ ਲੁਧਿਆਣਾ (ਦਿਹਾਤੀ), ਹਰਜੀਤ ਸਿੰਘ ਨੂੰ ਐੱਸਐੱਸਪੀ ਫ਼ਰੀਦਕੋਟ, ਜੇ ਇਲੇਚੀਅਨ ਨੂੰ ਐੱਸਐੱਸਪੀ ਮੋਗਾ, ਗੁਲਨੀਤ ਸਿੰਘ ਖੁਰਾਨਾ ਨੂੰ ਐੱਸਐੱਸਪੀ ਬਠਿੰਡਾ, ਅਮਨੀਤ ਕੌਂਡਲ ਨੂੰ ਐੱਸਐੱਸਪੀ ਖੰਨਾ, ਦਿਆਮਾ ਹਰੀਸ਼ ਕੁਮਾਰ ਨੂੰ ਐੱਸਐੱਸਪੀ ਗੁਰਦਾਸਪੁਰ, ਹਰਮਨਬੀਰ ਸਿੰਘ ਗਿੱਲ ਨੂੰ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ, ਅਸ਼ਵਨੀ ਗੋਇਲ ਨੂੰ ਐੱਸਐੱਸਪੀ ਬਟਾਲਾ, ਸਤਿੰਦਰ ਸਿੰਘ ਨੂੰ ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ), ਭੁਪਿੰਦਰ ਸਿੰਘ ਨੂੰ ਐੱਸਐੱਸਪੀ ਮਾਲੇਰਕੋਟਲਾ, ਅਵਨੀਤ ਕੌਰ ਸਿੱਧੂ ਨੂੰ ਐੱਸਐੱਸਪੀ ਫਾਜ਼ਿਲਕਾ ਅਤੇ ਦੀਪਕ ਨੂੰ ਸਟਾਫ ਅਫ਼ਸਰ ਡੀਜੀਪੀ ਪੰਜਾਬ ਲਗਾਇਆ ਗਿਆ ਹੈ।