‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਰਦੀ ਦੇ ਮੌਸਮ ’ਚ ਧੁੰਦ ਦਾ ਕਹਿਰ ਵਧ ਜਾਂਦਾ ਹੈ। ਵੇਖਣਦੂਰੀ ਘੱਟ ਹੋਣ ਨਾਲ ਸੁਰੱਖਿਅਤ ਟਰੇਨ ਆਵਾਜਾਈ ਵੱਡੀ ਚੁਣੌਤੀ ਹੁੰਦੀ ਹੈ। ਇਸ ਨੂੰ ਧਿਆਨ ’ਚ ਰੱਖ ਕੇ ਰੇਲ ਪ੍ਰਸ਼ਾਸਨ ਨੇ ਆਪਣੀ ਤਿਆਰੀ ਸ਼ੁਰੂ ਕਰÇ ਦੱਤੀ ਹੈ। ਉੱਤਰ ਰੇਲਵੇ ਦੇ ਮਹਾਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਸਾਰੇ ਮੰਡਲਾਂ ਦੇ ਅਧਿਕਾਰੀਆਂ ਨੂੰ ਸੁਰੱਖਿਅਤ ਰੇਲ ਆਵਾਜਾਈ ਲਈ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।
ਇੰਜਣ ’ਚ ਫੌਗ ਸੇਫ਼ਟੀ ਡਿਵਾਈਸ ਲਾਇਆ ਜਾ ਰਿਹਾ ਹੈ।, ਜਿਸ ਨਾਲ ਕਿ ਲੋਕੋ ਪਾਇਲਟ ਨੂੰ ਸਿਗਨਲ ਆਉਣ ਦੀ ਜਾਣਕਾਰੀ ਮਿਲ ਸਕੇ। ਰੇਲ ਪਟੜੀਆਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। ਆਵਾਜਾਈ ਨਾਲ ਜੁੜੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਧੁੰਦ ਦੌਰਾਨ ਸੁਰੱਖਿਅਤ ਰੇਲ ਆਵਾਜਾਈ ਦੀ ਸਭ ਤੋਂ ਵੱਡਾ ਹਥਿਆਰ ਫੌਗ ਸੇਫਟੀ ਡਿਵਾਈਸ਼ ਹੈ। ਰੇਲ ਇੰਜਣ ’ਚ ਰੱਖੇ ਜਾਣ ਵਾਲੇ ਇਸ ਯੰਤਰ ਨਾਲ ਲੋਕੋ ਪਾਇਲਟ ਸਿਗਨਲ ਨੂੰ ਲੈ ਕੇ ਸੁਚੇਤ ਰਹਿੰਦਾ ਹੈ। ਸਿਗਨਲ ਦੇ ਇਕ ਕਿਲੋਮੀਟਰ ਪਹਿਲਾਂ ਇਸ ਯੰਤਰ ’ਚ ਲੱਗਿਆ ਹੋਇਆ ਅਲਾਰਮ ਵੱਚਣ ਲੱਗਦਾ ਹੈ।
ਇਸ ਦੇ ਨਾਲ ਹੀ ਸਕਰੀਨ ’ਤੇ ਵੀ ਇਸ ਦੀ ਜਾਣਕਾਰੀ ਮਿਲਦੀ ਹੈ। ਉੱਤਰ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਤੇ ਪੈਸੰਜਰ ਟਰੇਨਾਂ ਦੇ ਨਾਲ ਹੀ ਮਾਲਗੱਡੀਆਂ ’ਚ ਵੀ ਇਸ ਤਰ੍ਹਾਂ ਦੇ ਯੰਤਰ ਲਾਏ ਜਾ ਰਹੇ ਹਨ। ਲਗਪਗ 27 ਸੌ ਉਪਕਰਨ ਪ੍ਰਯੋਗ ’ਚ ਲਿਆਂਦੇ ਜਾਣਗੇ। ਜ਼ਿਆਦਾਤਰ ਇੰਜਣ ’ਚ ਇਸ ਨੂੰ ਲਾ ਦਿੱਤਾ ਗਿਆ ਹੈ। ਇਕ ਯੰਤਰ ਦੀ ਲਾਗਤ ਲਗਪਗ 47 ਹਜ਼ਾਰ ਰੁਪਏ ਹੈ।