‘ਦ ਖ਼ਾਲਸ ਬਿਊਰੋ :- ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼ ਦੇ ਕਾਰਨ ਭਾਰਤੀਆ ਰੇਲਵੇ ਵੱਲੋਂ 1 ਜੁਲਾਈ ਤੋਂ 12 ਅਗਸਤ ਤੱਕ ਰੈਗੂਲਰ ਟ੍ਰੇਨਾਂ ਦੇ ਲਈ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਰੱਦ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਰੇਲਵੇ ਬੋਰਡ ਮੁਤਾਬਿਕ ਜੇਕਰ ਇਸ ਦੌਰਾਨ ਕੋਈ ਯਾਤਰੀ ਇਨ੍ਹਾਂ ਰੇਲ ਗੱਡੀਆਂ ਦੀ ਟਿਕਟ ਬੁਕਿੰਗ ਕਰਵਾਉਂਦਾ ਹੈ, ਤਾਂ ਉਸਨੂੰ ਬੁਕਿੰਗ ਦੇ ਸਾਰੇ ਪੈਸੇ 100 ਫੀਸਦੀ ਵਾਪਸ ਮਿਲਣਗੇ। ਰੇਲਵੇ ਦੇ ਅਨੁਸਾਰ, ਇਸ ਸਮੇਂ ਦੌਰਾਨ ਸਿਰਫ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ, ਜਿਹੜੀਆਂ ਮਈ ਅਤੇ ਜੂਨ ਵਿੱਚ ਐਲਾਨੀਆਂ ਗਈਆਂ ਸਨ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਦੀ ਆਵਾਜਾਈ ਲਈ ਮੁੰਬਈ ਵਿੱਚ ਹਾਲ ਹੀ ‘ਚ ਸ਼ੁਰੂ ਕੀਤੀ ਸੀਮਤ ਉਪਨਗਰੀ ਸੇਵਾ ਵੀ ਜਾਰੀ ਰਹੇਗੀ। ਇਸ ਤੋਂ ਪਹਿਲਾਂ, ਰੇਲਵੇ ਨੇ 30 ਜੂਨ ਤੱਕ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਸੀ।

ਰੇਲਵੇ ਦੀ ਹਦਾਇਤਾਂ ਮੁਤਾਬਿਕ ਯਾਤਰੀਆਂ ਨੂੰ ਰੇਲਗੱਡੀਆਂ ਦੇ ਰਵਾਨਾ ਹੋਣ ਤੋਂ 90 ਮਿੰਟ ਪਹਿਲਾਂ ਸਟੇਸ਼ਨ ‘ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਸਿਰਫ ਟਿਕਟਾਂ ਮਿਲਣ ਵਾਲੇ ਯਾਤਰੀਆਂ ਨੂੰ ਹੀ ਸਟੇਸ਼ਨ ਵਿੱਚ ਦਾਖਲ ਹੋਣ ਦੀ ਆਗਿਆ ਹੈ।

ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਏਗੀ ਤੇ ਉਨ੍ਹਾਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ, ਜਿਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਹੋਣਗੇ। ਟ੍ਰੇਨ ‘ਤੇ ਵੀ ਯਾਤਰੀਆਂ ਨੂੰ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਪਵੇਗੀ ਤੇ ਪੂਰੀ ਯਾਤਰਾ ਦੌਰਾਨ ਫੇਸ ਮਾਸਕ ਪਹਿਨੇ ਹੋਣਾ ਜ਼ਰੂਰੀ ਹੈ। ਸਾਰੇ ਯਾਤਰੀਆਂ ਨੂੰ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਲਗਾਤਾਰ ਕਰਦੇ ਰਹਿਣਾ ਹੋਵੇਗਾ। ਸਾਰੇ ਯਾਤਰੀਆਂ ਦੇ ਫੋਨ ਵਿੱਚ ਅਰੋਗਿਆ ਸੇਤੂ ਐਪ ਹੋਣਾ ਜ਼ਰੂਰੀ ਹੈ। ਰੇਲਵੇ ਦੇ ਹਰ ਜ਼ੋਨ ਨੂੰ ਹਰ ਸਟੇਸ਼ਨ ‘ਤੇ ਦਾਖਲ ਹੋਣ ਤੇ ਬਾਹਰ ਜਾਣ ਲਈ ਵੱਖਰੇ ਫਾਟਕ ਬਣਾਉਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਯਾਤਰੀਆਂ ਨੂੰ ਆਵਾਜਾਈ ਦਾ ਸਾਹਮਣਾ ਨਾ ਕਰਨਾ ਪਵੇ।

Comments are closed.