Punjab

ਬੈਂਸ ਭਰਾਵਾਂ ਦੇ ਸਾਇਕਲ ਰੋਸ ਮਾਰਚ ਨੂੰ ਚੰਡੀਗੜ੍ਹ ‘ਚ ਦਾਖਲ ਹੋਣ ਦੀ ਮਿਲੀ ਇਜਾਜ਼ਤ

‘ਦ ਖਾਲਸ ਬਿਊਰੋ:- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ‘ਚ ਪੰਜ ਦਿਨਾਂ ਸਾਈਕਲ ਰੋਸ ਮਾਰਚ ਕੱਢਿਆ ਜਾ ਰਿਹਾ  ਹੈ। ਜਿਸ ਤੋਂ ਅੱਜ ਪੰਜਵੇਂ ਦਿਨ 26 ਜੂਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਹਾਇਸ਼ ‘ਤੇ ਪਹੁੰਚ ਕੇ ਖਤਮ ਹੋਵੇਗਾ। ਪੰਜ ਦਿਨਾਂ ਇਹ ਰੋਸ ਯਾਤਰਾਂ ਅੰਮ੍ਰਿਤਸਰ ਦੇ ਜਿਲ੍ਹਿਆਵਾਲਾ ਬਾਗ ਤੋਂ ਸ਼ੁਰੂ ਹੋ ਕੇ ਚੰਡੀਗ੍ਹੜ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਾਇਸ਼ ਤੱਕ ਕੱਢੀ ਜਾ ਰਹੀ ਹੈ। ਇਸ ਯਾਤਰਾ ਦਾ ਮਕਸਦ ਕਿਸਾਨਾਂ ਦੀ ਹੱਕ ਵਿੱਚ ਕੱਢਣਾ ਹੈ।

 

ਬੈਂਸ ਭਰਾਵਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹੱਕ ਵਿੱਚ ਮੈਮਰੰਡਮ ਸੌਂਪੇ ਜਾਣ ਲਈ ਉਹਨਾਂ ਦੀ ਰਹਾਇਸ਼ ਵੱਲ਼ ਅੱਗੇ ਵੱਧ ਰਹੇ ਹਨ। ਪਰ ਪ੍ਰਸ਼ਾਸ਼ਨ ਵੱਲੋਂ ਸਿਰਫ ਦੋਵਾਂ ਭਰਾਵਾਂ ਨੂੰ ਮੋਹਾਲੀ, ਚੰਡੀਗੜ੍ਹ ਬਾਰਡਰ ਤੋਂ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਗਈ।

ਬੈਂਸ ਭਰਾਵਾਂ ਦਾ ਕਹਿਣੈ ਕਿ, ਕਿਸਾਨਾਂ ਦੇ ਹੱਕ ਵਿੱਚ ਸਪੈਸ਼ਲ ਸ਼ੈਸ਼ਨ ਬਣਾਇਆ ਜਾਵੇ। ਇਸ ਤੋਂ ਇਲਾਵਾਂ ਮੈਮਰੰਡਮ ਵਿੱਚ ਕਿਸਾਨਾਂ ਹੋਣ ਵਾਲੇ ਲੋਸ ਬਾਰੇ ਕਈ ਸਵਾਲ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖੇ ਜਾ ਰਹੇ ਹਨ।