Punjab

ਕਿਸਾਨਾਂ ਦੇ ਹੱਕ ‘ਚ ਆਏ ਵਪਾਰੀ, ਸਰਕਾਰ ਨੂੰ ਸਬਜ਼ੀ ਮੰਡੀਆਂ ਬੰਦ ਕਰਨ ਦੀ ਦਿੱਤੀ ਧਮਕੀ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਵਿੱਚ ਵਪਾਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਹਨ। ਵਪਾਰੀਆਂ ਨੇ ਖੇਤੀ ਕਾਨੂੰਨ ਖਿਲਾਫ ਵਿਰੋਧ ਪ੍ਰਗਟ ਅੰਮ੍ਰਿਤਸਰ ਵਿੱਚ ਸਬਜ਼ੀ ਮੰਡੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਵਪਾਰੀਆਂ ਨੇ ਕਿਹਾ ਕਿ ‘ਜੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਆਵੇਗੀ ਤਾਂ ਅਸੀਂ ਪੰਜਾਬ ਦੀਆਂ ਸਾਰੀਆਂ ਸਬਜ਼ੀ ਮੰਡੀਆਂ ਬੰਦ ਕਰ ਦਿਆਂਗੇ’।

ਵਪਾਰੀਆਂ ਨੇ ਕਿਹਾ ਕਿ ‘ਕਿਸਾਨਾਂ ਤੋਂ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ ਹਾਂ ਕਿਉਂਕਿ ਕਿਸਾਨਾਂ ਦੇ ਧਰਨਿਆਂ ਵਿੱਚ ਹੋਣ ਕਰਕੇ ਸਾਡਾ ਮੰਡੀਆਂ ਦਾ ਕੰਮ ਸਹੀ ਢੰਗ ਨਾਲ ਨਹੀਂ ਚੱਲ ਰਿਹਾ ਕਿਉਂਕਿ ਕਿਸਾਨਾਂ ਦਾ ਧਰਨਿਆਂ ਵਿੱਚ ਹੋਣ ਕਰਕੇ ਮੰਡੀਆਂ ਵਿੱਚ ਖਾਣ-ਪੀਣ ਦੇ ਸਾਮਾਨ ਦੀ ਸਪਲਾਈ ਨਹੀਂ ਹੋ ਰਹੀ। ਇਸ ਲਈ ਅਸੀਂ ਕਿਸਾਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਾਂਗੇ ਅਤੇ ਲੋੜ ਪੈਣ ‘ਤੇ ਉਨ੍ਹਾਂ ਨਾਲ ਧਰਨਿਆਂ ਵਿੱਚ ਸ਼ਾਮਿਲ ਵੀ ਹੋਵਾਂਗੇ’। ਉਨ੍ਹਾਂ ਕਿਹਾ ਕਿ ‘ਕਿਸਾਨਾਂ ਦੇ ਲਗਾਤਾਰ ਅੰਦੋਲਨ ਨਾਲ ਸਬਜ਼ੀ ਮੰਡੀਆਂ ‘ਤੇ ਬਹੁਤ ਵੱਡਾ ਅਸਰ ਪਵੇਗਾ। ਜੇਕਰ ਕਿਸਾਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਆਮ ਲੋਕਾਂ ਸਮੇਤ ਮੋਦੀ ਨੂੰ ਸਬਜ਼ੀਆਂ ਦੀ ਕਿੱਲਤ ਲਈ ਤਿਆਰ ਰਹਿਣਾ ਪਵੇਗਾ’।