India

ਜਪਾਨ ਤੋਂ ਆਈ ਇੱਕ ਹੋਰ ਖ਼ੁਸ਼ਖ਼ਬਰ

‘ਦ ਖ਼ਾਲਸ ਬਿਊਰੋ :- ਬਾਕਸਰ ਲਵਲੀਨਾ ਨੇ ਟੋਕੀਓ ਓਲੰਪਿਕਸ ਵਿੱਚ ਇੱਕ ਹੋਰ ਮੈਡਲ ਪੱਕਾ ਕਰ ਲਿਆ ਹੈ। 23 ਸਾਲਾ ਬਾਕਸਰ ਲਵਲੀਨਾ ਨੇ ਚੀਨ ਦੀ ਖਿਡਾਰੀ ਚਿਨਚੇਨ ਨੂੰ ਹਰਾ ਕੇ ਸੈਮੀਫਾਈਨਲ ਪਹੁੰਚ ਗਈ ਹੈ। ਉਸਦੀ ਇਸ ਕੁਆਰਟਰਫਾਈਨਲ ਦੀ ਜਿੱਤ ਨਾਲ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂੰ ਨੇ ਵੇਟ ਲਿਫਟਿੰਗ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਦਿਵਾਇਆ ਸੀ।

ਉਂਝ ਭਾਰਤੀ ਹਾਕੀ ਟੀਮ ਦੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਭਾਵੇਂ ਕਿ ਅੱਜ ਉਸਦੀ ਮੇਜ਼ਬਾਨ ਮੁਲਕ ਜਾਪਾਨ ਨਾਲ ਭੇੜ ਹੋ ਰਿਹਾ ਹੈ। ਅੱਜ ਖ਼ਰਾਬ ਮੌਸਮ ਕਾਰਨ ਓਲੰਪਿਕਸ ਦਾ ਸਮਾਂ ਬਦਲਿਆ ਗਿਆ ਹੈ, ਜਿਸਦਾ ਅਸਰ ਭਾਰਤੀ ਖਿਡਾਰੀਆਂ ‘ਤੇ ਵੀ ਪਿਆ। ਹੁਣੇ ਮਿਲੀ ਖ਼ਬਰ ਅਨੁਸਾਰ ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਪਹਿਲੀ ਜਿੱਤ ਪ੍ਰਾਪਤ ਹੋਈ ਹੈ। ਭਾਰਤੀ ਹਾਕੀ ਟੀਮ ਨੇ ਆਪਣੀ ਵਿਰੋਧੀ ਆਇਰਲੈਂਡ ਦੀ ਟੀਮ ਨੂੰ 1-0 ਨਾਲ ਹਰਾਇਆ ਹੈ।