‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬ੍ਰਿਟੇਨ ਦੇ ਖਿਡਾਰੀ ਐਡੀ ਮਰੇ ਨੇ ਸਿੰਗਲ ਦੀਆਂ ਈਵੇਂਟਸ ਵਿੱਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ।ਤੀਜੇ ਦਿਨ ਦੀ ਖੇਡ ਉਪਰੰਤ ਉਸਨੇ ਅਜਿਹਾ ਕਰਨ ਦਾ ਕਾਰਣ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮੈਡੀਕਲ ਟੀਮ ਨੇ ਦੋਵਾਂ ਈਵੇਂਟਸ ਵਿਚ ਹਿੱਸਾ ਲੈਣ ਤੋਂ ਬਚਣ ਲਈ ਕਿਹਾ ਸੀ।ਉਨ੍ਹਾਂ ਕਿਹਾ ਕਿ ਮੈਂ ਇਸ ਈਵੇਂਟ ਤੋਂ ਬਾਹਰ ਆ ਕੇ ਦੁਖੀ ਹਾਂ। ਮੈਂ ਡਬਲ ਖੇਡਣ ਲਈ ਇਹ ਸਖਤ ਫੈਸਲਾ ਲਿਆ ਹੈ।
ਰੂਸੀ ਖਿਡਾਰੀ ਵਿਨਲਿਨਾ ਬੇਤਸਾਰਿਕਸ਼ਿਨਾ ਨੇ ਜਿੱਤਿਆ ਗੋਲਡ
ਰੂਸ ਦੀ ਖਿਡਾਰੀ ਵਿਨਲਿਨਾ ਬੇਤਸਾਰੀਕਸ਼ਿਨਾ ਨੇ 10 ਮੀਟਰ ਏਅਰ ਪਿਸਟਲ ਰਾਊਂਡ ਵਿਚ ਇਕ ਨਵਾਂ ਉਲੰਪਿਕ ਰਿਕਾਰਡ ਬਣਾਉਂਦਿਆ ਗੋਲਡ ਮੈਡਲ ਹਾਸਿਲ ਕੀਤਾ ਹੈ। ਜਦੋਂ ਕਿ ਬੁਗਲੇਰੀਆ ਦੀ ਖਿਡਾਰੀ ਐਂਤੋਨੇਤਾ ਕੋਸਤਾਦਿਨੋਵਾ ਨੂੰ ਸਿਲਵਰ ਮੈਡਲ ਹਾਸਿਲ ਹੋਇਆ ਹੈ।
ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਹਾਰੀਆਂ
ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਨੇ ਤੀਜੇ ਦਿਨ ਖੇਡਦੇ ਹੋਏ ਯੁਕ੍ਰੇਨ ਦੀਆਂ ਖਿਡਾਰਨਾਂ ਲਿਡਮੈਅਲਾ ਕਿਚਨੋਕ ਤੇ ਨਾਦੀਆ ਕਿਚਨੋਕ ਨਾਲ ਖੇਡਦੇ ਹੋਏ ਪਹਿਲੇ ਸੈਟ ਵਿਚ ਵਧੀਆ ਪ੍ਰਦਰਸ਼ਨ ਕੀਤਾ ਪਰ ਦੂਜੇ ਸੈਟ ਵਿਚ ਯੂਕ੍ਰੇਨ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਜੋੜੀ ਨੂੰ ਹਰਾ ਦਿੱਤਾ।
ਪੀਵੀ ਸਿੰਧੂ ਨੇ ਇਜਰਾਇਲੀ ਖਿਡਾਰੀ ਨੂੰ ਹਰਾਇਆ
ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕਿਓ ਉਲੰਪਿਕ ਦੇ ਤੀਜੇ ਦਿਨ ਓਪਨਿੰਗ ਗਰੁੱਪ ਮੈਚ ਵਿਚ ਜਿੱਤ ਦਰਜ ਕੀਤੀ ਹੈ।ਇਸ ਮੈਚ ਵਿਚ ਸਿੰਧੂ ਨੇ ਇਜਰਾਇਲ਼ ਦੀ ਖਿਡਾਰੀ ਪੋਲਕਾਰਪੋਵਾ ਨੂੰ ਹਰਾਇਆ ਹੈ।